ਬੰਗਾ, 26 ਮਾਰਚ (ਸੁਰਿੰਦਰ ਸਿੰਘ ਕਰਮ)-ਭਾਰਤ ਦੀ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਦੀ ਆਟੋ ਏਜੰਸੀ ਐੱਚ. ਆਰ. ਹੀਰੋ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਇਸ ਵਾਰ ਵਿਸਾਖੀ ਦੇ ਤਿਉਹਾਰ-2026 ਦੇ ਮੌਕੇ 'ਤੇ ਆਪਣੇ ਪਿਆਰੇ ਗਾਹਕਾਂ ਨੂੰ ਆਰਥਿਕ ਲਾਭ ਪਹੁੰਚਾਉਣ ਲਈ ਸਪੈਸ਼ਲ ਆਫਰਜ਼ ਮੇਲੇ ਦਾ ਆਗਾਜ਼ ਹੋ ਗਿਆ, ਜਿਸਦਾ ਉਦਘਾਟਨ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ, ਸਹਾਇਕ ਮੈਨੇਜਿੰਗ ਡਾਇਰੈਕਟਰ ਬਲਜੋਤ ਸਿੰਘ ਲਧਾਣਾ ਉੱਚਾ, ਗੁਰਚਰਨ ਸਿੰਘ ਕਾਹਮਾ ਐੱਮ. ਡੀ. ਜੀ. ਐੱਸ ਫਾਇਨੈਂਸ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਝਿੱਕਾ ਮੈਨੇਜਰ ਅੱੈਚ. ਆਰ ਗਰੁੱਪ, ਪੂਜਾ ਸ਼ਰਮਾ ਮੈਨੇਜਰ ਐਚ. ਆਰ ਆਟੋ ਸ਼ੋਅ ਰੂਮ, ਮੈਡਮ ਜਸਪ੍ਰੀਤ ਕੌਰ ਪਠਲਾਵਾ, ਜਸਪ੍ਰੀਤ ਕੌਰ ਸੁੱਜੋਂ, ਸਿਮਰਨ ਕੌਰ ਪਠਲਾਵਾ, ਸੁਮਨਪ੍ਰੀਤ ਕੌਰ ਲਧਾਣਾ ਉੱਚਾ, ਹਰਪ੍ਰੀਤ ਕੌਰ ਲਧਾਣਾ ਉੱਚਾ, ਮੈਡਮ ਨਿਸ਼ਾ, ਪਰਮਜੀਤ ਕੌਰ ਹਾਜ਼ਰ ਸਨ | ਇਸ ਮੌਕੇ ਐੱਮ. ਡੀ. ਹਰਜਿੰਦਰ ਸਿੰਘ ਨੇ ਅਜੀਤ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਮੇਲੇ 'ਤੇ ਅਸੀਂ ਆਪਣੇ ਗਾਹਕਾਂ ਨੂੰ ਹੀਰੋ ਮੋਟੋਕੌਪ ਕੰਪਨੀ ਦਾ ਕੋਈ ਮੋਟਰ ਸਾਈਕਲ ਜਾਂ ਸਕੂਟਰ ਖ੍ਰੀਦਣ 'ਤੇ ਵਿਸ਼ੇਸ਼ ਲਾਭ ਦਿੱਤੇ ਜਾ ਰਹੇ ਹਨ | ਪੁਰਾਣਾ ਮੋਟਰਸਾਈਕਲ ਤੇ ਸਕੂਟਰ ਦੇ ਕੇ 5100 ਰੁਪਏ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 19 ਵਰਿ੍ਹਆਂ ਤੋਂ ਐੱਚ. ਆਰ. ਆਟੋ ਬੰਗਾ ਆਪਣੇ ਪਿਆਰੇ ਗਾਹਕਾਂ ਲਈ ਭਰੋਸੇਮੰਦ ਅਤੇ ਲਾਭਕਾਰੀ ਸੇਵਾਵਾਂ ਦਿੰਦਾ ਆ ਰਿਹਾ ਹੈ, ਜੋ ਜਾਰੀ ਰਹਿਣਗੀਆਂ | ਇਸ ਮੌਕੇ ਸਰਬਜੀਤ ਸਿੰਘ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਸੋਨੂੰ ਗੋਬਿੰਦਪੁਰ, ਅਕਾਸ਼, ਹਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ ਗੋਸ਼ਾ ਤੇ ਸੁਖਦੇਵ ਸਿੰਘ ਭੌਰਾ ਆਦਿ ਹਾਜ਼ਰ ਸਨ |