19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

27-28 ਜੂਨ ਨੂੰ ਰਾਏਕੋਟ ਦੇ ਮੈਡੀਕਲ ਸਟੋਰ ਗਰਮੀਆਂ ਦੀਆਂ ਛੁੱਟੀਆਂ ਕਾਰਨ ਰਹਿਣਗੇ ਬੰਦ

ਅਜੀਤ ਡੈਸਕ 25-06-2026


ਰਾਏਕੋਟ, 24 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਮੈਡੀਕਲ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਹੋਟਲ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ 27 ਅਤੇ 28 ਜੂਨ (ਸ਼ਨੀਵਾਰ ਅਤੇ ਐਤਵਾਰ) ਨੂੰ ਸ਼ਹਿਰ ਦੇ ਕੁਝ ਮੈਡੀਕਲ ਸਟੋਰ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਬੰਦ ਰਹਿਣਗੇ। ਇਸ ਮੌਕੇ ਰਾਏਕੋਟ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਖੁਰਾਨਾ, ਮੀਤ ਪ੍ਰਧਾਨ ਅਮਿਤ ਪਾਸੀ, ਸਕੱਤਰ ਸੰਜੀਵ ਨਾਰੰਗ ਅਤੇ ਖ਼ਜ਼ਾਨਚੀ ਭੂਪਿੰਦਰ ਗੋਇਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸੋਸੀਏਸ਼ਨ ਦੇ ਕੁਝ ਮੈਡੀਕਲ ਸਟੋਰ ਦੋ ਦਿਨਾਂ ਲਈ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਆਵੇ, ਇਸ ਲਈ ਸੰਸਥਾ ਵਲੋਂ ਯੂ.ਵੀ.ਐੱਸ ਡਰੱਗ ਸਟੋਰ, ਸਿਮਰਤ ਡਰੱਗ ਸਟੋਰ, ਲਾਈਫ ਕੇਅਰ ਡਰੱਗ ਸਟੋਰ, ਦਰਸ਼ਨ ਡਰੱਗ ਸਟੋਰ, ਅਗਰਵਾਲ ਆਈ ਡਰੱਗ ਸਟੋਰ, ਗਿੱਲ ਡਰੱਗ ਸਟੋਰ ਸਮੇਤ ਕੁਝ ਪ੍ਰਮੁੱਖ ਡਾਕਟਰਾਂ ਦੇ ਕਲੀਨਿਕਾਂ ਵਿਚ ਦਵਾਈਆਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਦਵਾਈਆਂ ਨਿਰੰਤਰ ਮਿਲਦੀਆਂ ਰਹਿਣ। ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸੁਸ਼ੀਲ ਨਾਰੰਗ ਨੇ ਦੱਸਿਆ ਕਿ 26, 27 ਅਤੇ 28 ਜੂਨ ਨੂੰ ਆਲ ਟਰੇਡ ਯੂਨੀਅਨ ਵੱਲੋਂ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਦਾ ਐਲਾਨ ਕੀਤਾ ਗਿਆ ਹੈ।

ਪਿਛਲੀ ਖ਼ਬਰ 2027 ’ਚ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ ਮੁੜ ਤੋਂ ਸਰਕਾਰ ਬਣਾਏਗੀ-ਡਾ. ਗਿੱਲ ਅਗਲੀ ਖ਼ਬਰ ਪੀਰ ਬਾਬਾ ਸ਼ਾਹ ਕਤਾਲ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।