19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐੱਸ.ਐੱਸ. ਜੈਨ ਸਭਾ ਵਲੋਂ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਕੱਲ੍ਹ

ਰਾਏਕੋਟ, 18 ਸਤੰਬਰ (ਸੁਸ਼ੀਲ)-ਐੱਸ. ਐੱਸ ਜੈਨ ਸਭਾ ਰਾਏਕੋਟ ਵਲੋਂ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 20 ਸਤੰਬਰ ਦਿਨ ਐਤਵਾਰ ਨੂੰ ਰਾਏਕੋਟ ਦੇ ਜੈਨ ਸਥਾਨਕ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 19-09-2026
ਰਾਏਕੋਟ, 18 ਸਤੰਬਰ (ਸੁਸ਼ੀਲ)-ਐੱਸ.ਐੱਸ ਜੈਨ ਸਭਾ ਰਾਏਕੋਟ ਵਲੋਂ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 20 ਸਤੰਬਰ ਦਿਨ ਐਤਵਾਰ ਨੂੰ ਰਾਏਕੋਟ ਦੇ ਜੈਨ ਸਥਾਨਕ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀਸ਼ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਪੋਲੋ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੁਫ਼ਤ ਮੈਡੀਕਲ ਕੈਂਪ ਦੌਰਾਨ ਅੱਖਾਂ ਦਾ ਚੈੱਕ-ਅੱਪ, ਹੱਡੀਆਂ-ਜੋੜਾਂ ਅਤੇ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕ-ਅੱਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਬਲੱਡ ਸ਼ੂਗਰ ਅਤੇ ਬੀ.ਪੀ. ਦੇ ਮੁਫ਼ਤ ਚੈੱਕਅੱਪ ਦੀ ਵਿਸ਼ੇਸ਼ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਖ਼ੂਨਦਾਨ ਕਰਨ।
ਪਿਛਲੀ ਖ਼ਬਰ ‘ਆਪ’ ਸਰਕਾਰ ਦੇ ਪਤਨ ਦਾ ਮੁੱਢ ਬੰਨ੍ਹੇਗੀ- ਮਹੇਰਨਾਂ/ਨੰਗਲ ਕਾਨਫ਼ਰੰਸ ’ਚ ਹਲਕਾ ਰਾਏਕੋਟ ਤੋਂ ਠਾਠਾਂ ਮਾਰਦਾ ਇਕੱਠ ਸ਼ਮੂਲੀ... ਅਗਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 21ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਸੰਸਥਾ ਨੇ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।