ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 21ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਇਆ-ਡਾ: ਰਮੇਸ਼ ਜੈਨ
ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 21ਵਾਂ ਸਥਾਪਨਾ ਦਿਵਸ ਮੈਨੇਜਿੰਗ ਡਾਇਰੈਕਟਰ ਡਾ: ਰਮੇਸ਼ ਜੈਨ ਦੀ ਯੋਗ ਅਗਵਾਈ ਹੇਠ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿਚ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਨਰਸਿੰਗ ਸਟਾਫ਼ ਨੇ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ।
ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 21ਵਾਂ ਸਥਾਪਨਾ ਦਿਵਸ ਮੈਨੇਜਿੰਗ ਡਾਇਰੈਕਟਰ ਡਾ: ਰਮੇਸ਼ ਜੈਨ ਦੀ ਯੋਗ ਅਗਵਾਈ ਹੇਠ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿਚ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਨਰਸਿੰਗ ਸਟਾਫ਼ ਨੇ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ: ਪਰਮਜੀਤ ਸਿੰਘ ਰਾਣੂੰ, ਡਾ: ਸਰਬਜੀਤ ਸਿੰਘ ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ, ਡਾ.ਅਮਰਜੀਤ ਸਿੰਘ ਪੰਡੋਰੀ ਨਰਸਿੰਗ ਹੋਮ ਮੁੱਲਾਂਪੁਰ ਅਤੇ ਡਾ: ਰਾਜਿੰਦਰ ਸਿੰਘ ਅੱਖਾਂ ਦੇ ਮਾਹਿਰ ਵਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ ਪੁੱਜੇ ਮੁੱਖ ਮਹਿਮਾਨਾਂ ਦਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ: ਰਮੇਸ਼ ਜੈਨ ਅਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਏ ਪਤਵੰਤਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਰਸਿੰਗ ਇਕ ਬਹੁਤ ਹੀ ਪਵਿੱਤਰ, ਜ਼ਿੰਮੇਵਾਰੀ ਭਰਿਆ ਅਤੇ ਮਾਨਵਤਾ ਦੀ ਸੇਵਾ ਵਾਲਾ ਪੇਸ਼ਾ ਹੈ। ਉਨ੍ਹਾਂ ਕਿਹਾ ਕਿ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਨੇ ਪਿਛਲੇ 21 ਸਾਲਾਂ ਦੌਰਾਨ ਇਲਾਕੇ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਡਾ: ਰਮੇਸ਼ ਜੈਨ ਦੀ ਚੰਗੀ ਲੀਡਰਸ਼ਿਪ ਹੇਠ ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦਾ ਭਵਿੱਖ ਨੂੰ ਉੱਜਵਲ ਬਣਾਇਆ ਹੈ। ਸਮਾਗਮ ਦੌਰਾਨ ਕਾਲਜ ਵਿਦਿਆਰਥੀਆਂ ਵਲੋਂ ਗੀਤ, ਕੋਰੀਓਗ੍ਰਾਫ਼ੀ ਅਤੇ ਨਾਟਕ ਪੇਸ਼ ਕੀਤੇ ਗਏ, ਜਿੰਨ੍ਹਾਂ ਨੇ ਆਏ ਹੋਏ ਸਭ ਮਹਿਮਾਨਾਂ ਦਾ ਮਨ ਮੋਹ ਲਿਆ। ਇੰਸਟੀਚਿਊਟ ਦੇ 21ਵੇਂ ਸਥਾਪਨਾ ਦਿਵਸ ਦੀ ਖ਼ੁਸ਼ੀ ਵਿਚ ਕੇਕ ਕੱਟਣ ਦੀ ਰਸਮ ਕੀਤੀ ਗਈ।ਇਸ ਮੌਕੇ ਮੈਨੇਜਿੰਗ ਡਾਇਰੈਕਟਰ ਡਾ.ਰਮੇਸ਼ ਜੈਨ ਨੇ ਆਏ ਮੁੱਖ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਹਮੇਸ਼ਾ ਵਿਦਿਆਰਥੀਆਂ ਨੂੰ ਮਿਆਰੀ ਨਰਸਿੰਗ ਸਿੱਖਿਆ ਦੇ ਕੇ ਸਮਾਜ ਸੇਵਾ ਲਈ ਸਮਰਪਿਤ ਕਰਨਾ ਰਿਹਾ ਹੈ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਸ੍ਰੀਮਤੀ ਹਰਵਿੰਦਰ ਕੌਰ, ਵਿਕਾਸ ਰਾਠੀ, ਅਮਰਵੀਰ ਕੌਰ, ਜਤਿੰਦਰ ਕੌਰ, ਜਸਪ੍ਰੀਤ ਕੌਰ, ਜਸਕਮਲ ਕੌਰ, ਹਰਜਿੰਦਰ ਕੌਰ, ਸ਼ਿਵਾਨੀ, ਗੁਰਚਰਨ ਸਿੰਘ, ਅਮਨਦੀਪ ਕੌਰ, ਨਰਗਿਸ, ਸੁਖਦੀਪ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਗੁਰਕਰਨ ਸਿੰਘ, ਗੁਰਪ੍ਰੀਤ ਸਿੰਘ, ਵਾਰਿਸ, ਸੰਦੀਪ ਕੌਰ ਆਦਿ ਹਾਜ਼ਰ ਸਨ।