05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵੀਡਿਓ� ਵਿਵਾਦ ! ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ-ਚੱਕ

ਅਜੀਤ ਡੈਸਕ 19-06-2026

ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵੀਡਿ� ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਫੌਰੈਂਸਿਕ ਜਾਂਚ ਬਾਅਦ ਪੰਜ ਸਿੰਘ ਸਾਹਿਬਾਨਾਂ ਨੂੰ ਸਿੱਖ ਇਕੱਤਰਤਾ ਬੁਲਾ ਕੇ ਭਗਵੰਤ ਮਾਨ ਨੂੰ ਪੰਥ ‘ਚੋਂ ਖਾਰਿਜ ਕਰ ਦੇਣਾ ਚਾਹੀਦਾ, ਕਿਉਂਕਿ ਉਕਤ ਵੀਡਿ� ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਚੱਕ ਵਲੋਂ ਕੀਤਾ। ਚੱਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਉਕਤ ਮਾਮਲੇ ‘ਚ ਕੋਈ ਸਖ਼ਤ ਫ਼ੈਸਲਾ ਨਾ ਲੈਣਾ ਸਪੱਸ਼ਟ ਕਰ ਗਿਆ ਕਿ ਪੰਥਕ ਅਖਵਾਉਣ ਵਾਲੇ ਆਗੂ ਨਿੱਜੀ ਲਾਲਸਾਵਾਂ ਨਾਲ ਜੁੜੇ ਹੋਏ ਹਨ। ਡਿੱਗ ਰਹੀ ਨੈਤਿਕਤਾ ‘ਤੇ ਚਿੰਤਤ ਹੁੰਦਿਆਂ ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਇਹ ਕੋਈ ਮਾਮੂਲੀ ਮਾਮਲਾ ਨਹੀਂ, ਭਗਵੰਤ ਮਾਨ ਵੀ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਸਾਜਿਸ਼ਾਂ ਵਾਲੇ ਕੰਮ ਕਰ ਰਿਹਾ। ਚੱਕ ਨੇ ਕਿਹਾ ਕਿ ਧਰਮ ਅਤੇ ਸਿੱਖ ਪੰਥ ਹਰ ਤਰ੍ਹਾਂ ਦੀ ਸਿਆਸੀ ਜਾਂ ਰਾਜਸੀ ਤਾਕਤ ਤੋਂ ਉੱਪਰ ਹੈ, ਭਗਵੰਤ ਮਾਨ ਨੂੰ ਵੀ ਵੀਡਿ� ਬਾਰੇ ਏ.ਆਈ ਵਰਤੋਂ ਜਾਂ ਹੋਰ ਬਿਆਨਾਂ ਤੋਂ ਸੰਕੋਚ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਜਾਣਾ ਚਾਹੀਦਾ।

ਪਿਛਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਪ੍ਰਤੀ ਸੰਜੀਦਾ ਨਹੀਂ ਪੰਜਾਬ ਦਾ ਸਿੰਚਾਈ ਤੇ ਡਰੇਨ ਵਿਭਾਗ ਅਗਲੀ ਖ਼ਬਰ ਗੁਰਦੁਆਰਾ ਟਿੱਬਾ ਸਾਹਿਬ ਹਲਵਾਰਾ ਦੀ ਇਮਾਰਤ ਦੇ ਦਰਵਾਜ਼ੇ ਅਤੇ ਖਿੜਕੀ ਦੇ ਪ੍ਰਵਾਸੀ ਨੇ ਸ਼ੀਸ਼ੇ ਤੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।