05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਰਸਾਤਾਂ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਪ੍ਰਤੀ ਸੰਜੀਦਾ ਨਹੀਂ ਪੰਜਾਬ ਦਾ ਸਿੰਚਾਈ ਤੇ ਡਰੇਨ ਵਿਭਾਗ

ਅਜੀਤ ਡੈਸਕ 19-06-2026

ਭਨੋਹੜ-ਬੱਦੋਵਾਲ ਡਰੇਨ ਘਾਹ-ਫੂਸ ਨਾਲ ਭਰੀ, ਮਹਿਕਮਾ ਬੇਖ਼ਬਰ
ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਕਈ ਦਹਾਕੇ ਪਹਿਲਾਂ ਸਰਕਾਰ ਦੇ ਸਿੰਚਾਈ ਵਿਭਾਗ ਦੁਆਰਾ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਅਤੇ ਹੜ੍ਹ ਦੇ ਕਹਿਰ ਤੋਂ ਖੇਤੀਬਾੜੀ ਜ਼ਮੀਨ ਬਚਾਉਣ ਲਈ ਡਰੇਨਾਂ ਦੀ ਖੁਦਾਈ ਕਰਵਾਈ ਗਈ ਸੀ, ਪ੍ਰੰਤੂ ਹੁਣ ਇੰਨ੍ਹਾਂ ਡਰੇਨਾਂ ਦੀ ਵਿਭਾਗ ਵੱਲੋਂ ਸਮੇਂ ਸਿਰ ਸਫ਼ਾਈ ਨਾ ਕਰਨ ਕਰਕੇ ਖੇਤੀਬਾੜੀ ਜ਼ਮੀਨ ਬਚਾਉਣ ਦੀ ਥਾਂ ਇਹ ਡਰੇਨਾਂ ਕਿਸਾਨ ਲਈ ਕਹਿਰ ਬਣ ਰਹੀਆਂ ਹਨ। ਹਲਕਾ ਦਾਖਾ ਅੰਦਰ ਬੱਦੋਵਾਲ ਸਮੇਤ ਕਈ ਡਰੇਨਾਂ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਰਕੇ ਕੱਖ-ਕੰਡਿਆਂ ਅਤੇ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੀਆਂ ਪਈਆਂ ਹਨ, ਇਹੀ ਲਿਫਾਫ਼ੇ ਡਰੇਨਾਂ ਕਿਨਾਰੇ ਕਿਸਾਨਾਂ ਲਈ ਸਰਾਪ ਬਣ ਰਹੇ ਹਨ। ਕਿਸਾਨਾਂ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਰਸਾਤਾਂ ਤੋਂ ਪਹਿਲਾਂ ਮਹਿਕਮਾ ਸਿੰਚਾਈ ਅਤੇ ਡਰੇਨ ਆਪਣੀ ਜ਼ਿੰਮੇਵਾਰੀ ਸੰਭਾਲ ਕੇ ਡਰੇਨਾਂ ਦੀ ਸਫ਼ਾਈ ਯਕੀਨੀ ਬਣਾਵੇ। ਇਥੇ ਵਰਨਣਯੋਗ ਹੈ ਕਿ ਕਿਸੇ ਸਮੇਂ ਮਾਹਿਰਾਂ ਵਲੋਂ ਖੇਤੀਬਾੜੀ ਜ਼ਮੀਨ ਮੀਂਹ ਦੀ ਮਾਰ ਤੋਂ ਬਚਾਉਣ ਲਈ ਰਾਜ ਅੰਦਰ 7200 ਕਿਲੋਮੀਟਰ ਲੰਬੀ ਡਰੇਨ ਦਾ ਨੈਟਵਰਕ ਬਣਾਇਆ ਸੀ, ਪ੍ਰੰਤੂ ਡਰੇਨਾਂ ਦੀ ਸਫ਼ਾਈ ਵੱਲ ਵਿਭਾਗ ਦਾ ਉੱਕਾ ਹੀ ਧਿਆਨ ਨਾ ਹੋਣ ਕਰਕੇ ਬਚਾਅ ਦੀ ਥਾਂ ਡਰੇਨਾਂ ਅੰਦਰ ਗੰਦਾ ਪਾਣੀ ਮੀਂਹ ਦੇ ਦਿਨਾਂ ਵਿੱਚ ਖੇਤਾਂ ਅੰਦਰ ਆ ਕੇ ਸਾਉਣੀ ਦੀ ਫ਼ਸਲ ਤਬਾਹ ਕਰ ਦਿੰਦਾ ਹੈ। ਡਰੇਨ ਵਿਭਾਗ ਅਧਿਕਾਰੀ ਪਿਛਲੇ ਕਈ ਸਾਲਾਂ ਤੋਂ ਡਰੇਨਾਂ ਦੀ ਸਫ਼ਾਈ ਦਾ ਮੀਂਹ ਵਾਲੇ ਦਿਨਾਂ ‘ਚ ਬੁੱਤਾ ਹੀ ਸਾਰਦੇ ਹਨ। ਆਰਥਿਕ ਪੱਖੋਂ ਕਮਜ਼ੋਰ ਅਤੇ ਕਰਜ਼ੇ ਦੀ ਦਲਦਲ ਵਿਚ ਫਸੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਲ ਮਹਿਕਮੇ ਦੀ ਲਾਪ੍ਰਵਾਹੀ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦੇ ਅਗਾਂਹੂ ਨੁਕਸਾਨ ਨੂੰ ਰੋਕਿਆ ਜਾਵੇ।

ਪਿਛਲੀ ਖ਼ਬਰ ਪੰਚਮ ਪਾਤਿਸ਼ਾਹ ਵਲੋਂ ਸ਼ਹਾਦਤ ਦੀ ਦਿੱਤੀ ਗੁੜਤੀ ਰਹਿੰਦੀ ਦੁਨੀਆਂ ਤੱਕ ਜਾਰੀ ਰਹੇਗੀ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਅਗਲੀ ਖ਼ਬਰ ਵੀਡਿਓ� ਵਿਵਾਦ ! ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ-ਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।