05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਟਿੱਬਾ ਸਾਹਿਬ ਹਲਵਾਰਾ ਦੀ ਇਮਾਰਤ ਦੇ ਦਰਵਾਜ਼ੇ ਅਤੇ ਖਿੜਕੀ ਦੇ ਪ੍ਰਵਾਸੀ ਨੇ ਸ਼ੀਸ਼ੇ ਤੋੜੇ

ਅਜੀਤ ਡੈਸਕ 19-06-2026

ਹਲਵਾਰਾ, 18 ਜੂਨ (ਮਨਦੀਪ ਸਿੰਘ ਉੱਭੀ)-ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਸਥਿਤ ਹਲਵਾਰਾ ਦੇ ਗੁਰਦੁਆਰਾ ਟਿੱਬਾ ਸਾਹਿਬ ਦੇ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਪ੍ਰਵਾਸੀ ਵਿਅਕਤੀ ਵੱਲੋਂ ਬਾਹਰੋਂ ਪੌੜੀਆਂ ਚੜ੍ਹ ਕੇ ਇਮਾਰਤ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜਿਆ ਅਤੇ ਸੱਚਖੰਡ ਖਿੜਕੀ ਦੇ ਸ਼ੀਸ਼ੇ ਤੋੜਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੌਕੇ ‘ਤੇ ਕਮੇਟੀ ਵਲੋਂ ਸਰਪੰਚ ਨੂੰ ਸੂਚਿਤ ਕੀਤਾ ਗਿਆ। ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਥਾਣਾ ਸੁਧਾਰ ਦੀ ਪੁਲਿਸ ਮੌਕੇ ‘ਤੇ ਆ ਗਈ ਅਤੇ ਕਾਬੂ ਕੀਤੇ ਗਏ ਅਣਪਛਾਤੇ ਵਿਅਕਤੀ ਨੂੰ ਥਾਣਾ ਸੁਧਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੇਅਦਬੀ ਦੀ ਘਟਨਾ ਨਹੀਂ ਹੋਈ, ਗੁਰਦੁਆਰਾ ਸਾਹਿਬ ਦੇ ਉੱਪਰਲੀ ਇਮਾਰਤ ਦੇ ਦਰਵਾਜੇ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸੱਚਖੰਡ ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਖਿੜਕੀ ਦੇ ਅੰਦਰ ਮਜ਼ਬੂਤ ਲੋਹੇ ਦੀ ਗਰਿੱਲ ਲੱਗੀ ਹੋਈ ਸੀ । ਜਦੋਂ ਇਹ ਘਟਨਾ ਹੋਈ ਤਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਰਣਧੀਰ ਸਿੰਘ ਖ਼ਜ਼ਨਚੀ ਨੂੰ ਪਤਾ ਲੱਗਣ ‘ਤੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਸੀ, ਫੜ੍ਹਿਆ ਗਿਆ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀ ਜਿਸ ਕੋਲੋਂ ਤੰਬਾਕੂ ਵਗੈਰਾ ਮਿਲਿਆ । ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦੇ ਬਿਆਨ ‘ਤੇ ਥਾਣਾ ਸੁਧਾਰ ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ, ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਥਾਣਾ ਸੁਧਾਰ ਵਿੱਚ ਕਾਰਵਾਈ ਕਰਵਾਉਣ ਸਮੇਂ ਗੁਰਦੁਆਰਾ ਕਮੇਟੀ ਦੇ ਰਣਧੀਰ ਸਿੰਘ, ਕਿਰਪਾਲ ਸਿੰਘ, ਭਗਤ ਸਿੰਘ,ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਬਲਜੀਤ ਸਿੰਘ ਹਲਵਾਰਾ, ਕਰਤਾਰ ਸਿੰਘ ਪੰਚ, ਵੀਰਪਾਲ ਸਿੰਘ ਪੰਚ, ਬਲੌਰ ਸਿੰਘ ਪੰਚ, ਚਰਨ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਾਬਕਾ ਪੰਚ, ਬੁੱਧ ਸਿੰਘ ਆਦਿ ਹਾਜ਼ਰ ਸਨ । ਡੀ.ਐੱਸ.ਪੀ ਕਰਨ ਸਿੰਘ ਸੰਧੂ ਦਾਖਾ ਅਤੇ ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੈਪਸ਼ਨ-ਹਲਵਾਰਾ ਗੁਰਦੁਆਰਾ ਟਿੱਬਾ ਸਾਹਿਬ ਪ੍ਰਧਾਨ ਹਰਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਤੇ ਹੋਰ ਪਤਵੰਤੇ ਥਾਣਾ ਸੁਧਾਰ ਵਿਖੇ ਘਟਨਾ ਦੀ ਜਾਣਕਾਰੀ ਦੇਣ ਸਮੇਂ।

ਪਿਛਲੀ ਖ਼ਬਰ ਵੀਡਿਓ� ਵਿਵਾਦ ! ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ-ਚੱਕ ਅਗਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਜਗਰਾਉਂ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।