ਭੂੰਦੜੀ, 2 ਜੂਨ (ਕੁਲਦੀਪ ਸਿੰਘ ਮਾਨ)-ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਚੱਲ ਰਹੀ ਲੰਗਰ ਸੇਵਾ ਲਈ ਤਿੰਨ ਟਰੱਕ ਕਣਕ ਦੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਰਵਾਨਾ ਕੀਤੇ ਗਏ | ਇਸ ਸਬੰਧੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਭੂੰਦੜੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸਮਾਗਮ ਦੌਰਾਨ ਬਾਬਾ ਜਗਮੋਹਨ ਸਿੰਘ ਮਲਸੀਹਾਂ ਵਾਲਿਆਂ ਨੇ ਸਰਬੱਤ ਦੇ ਭਲੇ, ਦੇਸ਼-ਵਿਦੇਸ਼ ਵਿਚ ਵਸਦੀਆਂ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਉਪਰੰਤ ਕਣਕ ਨਾਲ ਭਰੇ ਤਿੰਨ ਟਰੱਕਾਂ ਨੂੰ ਸੰਗਤਾਂ ਵਲੋਂ ਰਵਾਨਾ ਕੀਤਾ ਗਿਆ | ਇਸ ਮੌਕੇ ਸੰਗਤਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਚੱਲ ਰਹੀ ਲੰਗਰ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਵੱਡੇ ਭਾਗਾਂ ਦੀ ਗੱਲ ਹੈ | ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਰਾਮੇਵਾਲਾ, ਸਾਬਕਾ ਸੈਨਿਕ ਅਰਜਨ ਸਿੰਘ, ਜੱਸਾ ਸਿੰਘ ਰਾਮੇਵਾਲਾ, ਅਜੀਤ ਸਿੰਘ, ਜਗਤਾਰ ਸਿੰਘ ਤਾਰਾ, ਜਸਵੰਤ ਸਿੰਘ ਕਾਉਂਕੇ ਵਾਲੇ, ਬਲਦੇਵ ਸਿੰਘ ਹਾਂਸ, ਸੁਰਲੇਖ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |