ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਮੁਕਾਬਲਿਆਂ ’ਚ ਮੱਲਾਂ ਮਾਰੀਆਂ
ਜਗਰਾਉਂ, 6 ਨਵੰਬਰ (ਵਿਨੋਦ ਕੁਮਾਰ)- ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਕਰਵਾਏ ਅੰਤਰ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ਪੈਟਲਜ਼ ਪ੍ਰਿਜ਼ਮ ਮੁਕਾਬਲੇ ’ਚ ਵਿਦਿਆਰਥੀ ਸਤੁਤੀ ਤੇ ਅਨਮੋਲਪ੍ਰੀਤ ਕੌਰ ਨੇ ਪਹਿਲਾ ਸਥਾਨ, ਜੰਕ ਟੂ ਜੀਨੀਅਸ ਮੁਕਾਬਲੇ ’ਚ ਵਿਦਿਆਰਥਣ ਮਨੀਸ਼ਾ ਨੇ ਪਹਿਲਾ ਸਥਾਨ, ਫੋਕਵਾਈਬ ਮੁਕਾਬਲੇ ’ਚ ਵਿਦਿਆਰਥੀ ਪਰਵਾਨ ਅਖਤਰ ਨੇ ਦੂਸਰਾ ਸਥਾਨ ਹਾਸਲ ਕੀਤਾ।
ਅਜੀਤ ਡੈਸਕ
07-11-2026