07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੁਲਿਸ ਵਲੋਂ ਪਿਸਟਲ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ

ਹਠੂਰ, 6 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਇਕ ਵਿਅਕਤੀ ਨੂੰ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਐੱਸ.

ਅਜੀਤ ਡੈਸਕ 07-11-2026
ਹਠੂਰ, 6 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਇਕ ਵਿਅਕਤੀ ਨੂੰ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਐੱਸ.ਆਈ. ਨੇ ਦੱਸਿਆ ਕਿ ਪਿੰਡ ਹਠੂਰ ਵਿਖੇ ਰਾਮਪ੍ਰੀਤ ਸਿੰਘ ਉਰਫ਼ ਰਾਮ ਪੁੱਤਰ ਬੇਅੰਤ ਸਿੰਘ ਵਾਸੀ ਬੀੜ ਰਾਉਕੇ ਨੇ ਜਸਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਹਠੂਰ ਦੇ ਪਿਸਟਲ ਨਾਲ਼ ਫਾਇਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ। ਇਸ ਲਈ ਰਾਮਪ੍ਰੀਤ ਸਿੰਘ ਉਰਫ਼ ਰਾਮ ਖ਼ਿਲਾਫ਼ ਮੁਕੱਦਮਾ ਨੰਬਰ 79 ਮਿਤੀ 13.05.2026 ਅ/ਧ 109,126(2),3(5),351(2) ਬੀ.ਐੱਨ.ਐੱਸ ਅਤੇ 25-54-59 ਅਸਲਾ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਸੀ। ਮੁਲਜ਼ਮ ਰਾਮਪ੍ਰੀਤ ਸਿੰਘ ਉਰਫ਼ ਰਾਮ ਉਕਤ ਮੁਕੱਦਮੇ ’ਚੋਂ ਭਗੌੜਾ ਸੀ ਅਤੇ ਹੁਣ ਰਾਮਪ੍ਰੀਤ ਸਿੰਘ ਉਰਫ਼ ਰਾਮ ਨੂੰ ਥਾਣਾ ਹਠੂਰ ਦੀ ਪੁਲਿਸ ਨੇ ਮਿਤੀ 05-11-2026 ਨੂੰ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਇਸ ਤੋਂ ਵਾਰਦਾਤ ’ਚ ਵਰਤਿਆ 32 ਬੋਰ ਪਿਸਟਲ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਮਪ੍ਰੀਤ ਸਿੰਘ ਉਰਫ਼ ਰਾਮ ਖ਼ਿਲਾਫ਼ ਉਕਤ ਮੁਕੱਦਮਾ ਤੋਂ ਇਲਾਵਾ ਤਿੰਨ ਹੋਰ ਮੁਕੱਦਮੇਂ, ਮੁਕੱਦਮਾ ਨੰਬਰ 101 ਮਿਤੀ 04-07-2020 ਅ/ਧ 308,336, 323,379,427,148,149 ਭ/ਦ ਅਤੇ 25 ਅਸਲਾ ਐਕਟ ਥਾਣਾ ਨਹੀਆਵਾਲਾ ਜ਼ਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 07 ਮਿਤੀ 18.01.24 ਅ/ਧ 21,25,29 ਐਨ.ਡੀ.ਪੀ.ਐਸ ਐਕਟ ਥਾਣਾ ਧਨੌਲਾ ਅਤੇ ਮੁਕੱਦਮਾ ਨੰਬਰ 45 ਮਿਤੀ 13.04.2025 ਅ/ਧ 22,29-61-85 ਐਨ.ਡੀ.ਪੀ.ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ ਸੰਗਤਾਂ ਵਲੋਂ ਨਿੱਂਘਾ ਸਵਾਗਤ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੀ ਮੀਟਿੰਗ ਹੋਈ ਮੀਟਿੰਗ ਵਿਚ 51 ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਬੇਸ ’ਤੇ ਭਰਤੀ ਕਰਨ ਦਾ ਮਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।