07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜੀ.ਐੱਚ.ਜੀ. ਮਾਡਲ ਸਕੂਲ ਗੁਰੂਸਰ ਸੁਧਾਰ ਦੀ ਐਗਜ਼ੈਕਟਿਵ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਅਜੀਤ ਡੈਸਕ 03-06-2026
ਗੁਰੂਸਰ ਸੁਧਾਰ, 2 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਮਾਡਲ ਸਕੂਲ ਗੁਰੂਸਰ ਸੁਧਾਰ ਦੀ ਐਗਜ਼ੈਕਟਿਵ ਕਮੇਟੀ ਦੀ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਸ: ਪਵਨਜੀਤ ਸਿੰਘ ਗਿੱਲ ਨੂੰ ਸਰਬ ਸੰਮਤੀ ਨਾਲ ਸਮੂਹ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਪਿ੍ੰ: ਜਗਰਾਜ ਸਿੰਘ ਧਾਲੀਵਾਲ ਨੂੰ ਮੈਨੇਜਰ ਤੇ ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਨੂੰ ਸਕੱਤਰ ਚੁਣਿਆ ਗਿਆ | ਮੀਟਿੰਗ ਵਿਚ ਬਾਕੀ ਐਗਜ਼ੈਕਟਿਵ ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਸਿੱਧੂ, ਐਡਵੋਕੇਟ ਸਤਿੰਦਰ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਐਤੀਆਣਾ, ਅਵਤਾਰ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਮਿਹਰ ਸਿੰਘ ਧਾਲੀਵਾਲ, ਜਗਤਾਰ ਸਿੰਘ, ਪਿ੍ੰ: ਰਾਜਵਿੰਦਰ ਕੌਰ ਗਿੱਲ, ਬਲਵਿੰਦਰ ਸਿੰਘ ਦਿਓਲ, ਬਲਜਿੰਦਰ ਸਿੰਘ ਬਿੱਲੂ, ਮਨੋਹਰ ਸਿੰਘ ਸੁਧਾਰ, ਸ੍ਰੀਮਤੀ ਨੀਰੂ ਬਾਲਾ, ਰਛਪਾਲ ਸਿੰਘ ਹਿੱਸੋਵਾਲ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ | ਮੀਟਿੰਗ ਨੂੰ ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਤੇ ਪਿ੍ੰ: ਜਗਰਾਜ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ ਤੇ ਪ੍ਰਧਾਨ ਪਵਨਜੀਤ ਸਿੰਘ ਗਿੱਲ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ | ਮੀਟਿੰਗ ਦੇ ਅੰਤ ਵਿਚ ਕਮੇਟੀ ਦੇ ਸੀਨੀਅਰ ਮੈਂਬਰ ਸ. ਗੁਰਦੇਵ ਸਿੰਘ ਦਿਓਲ ਨੂੰ ਸਰਬ ਸੰਮਤੀ ਨਾਲ ਸਮੂਹ ਕਮੇਟੀ ਦਾ ਮੁੱਖ ਸਰਪ੍ਰਸਤ ਚੁਣਿਆ ਗਿਆ |
ਪਿਛਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੂੰਦੜੀ ਤੋਂ 3 ਟਰੱਕ ਕਣਕ ਦੇ ਰਵਾਨਾ ਅਗਲੀ ਖ਼ਬਰ ਹੰਬੜਾਂ ਚੌਕੀ 'ਚ ਦਰਜਨ ਤੋਂ ਵੱਧ ਫੜੇ ਮੋਟਸਾਈਕਲ ਕਿਸਦੇ ਹਨ! ਦੀ ਬਾਜ਼ਾਰ 'ਚ ਚੱਲ ਰਹੀ ਹੈ ਖੂਬ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।