07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹੰਬੜਾਂ ਚੌਕੀ 'ਚ ਦਰਜਨ ਤੋਂ ਵੱਧ ਫੜੇ ਮੋਟਸਾਈਕਲ ਕਿਸਦੇ ਹਨ! ਦੀ ਬਾਜ਼ਾਰ 'ਚ ਚੱਲ ਰਹੀ ਹੈ ਖੂਬ ਚਰਚਾ

ਅਜੀਤ ਡੈਸਕ 03-06-2026
ਹੰਬੜਾਂ, 2 ਜੂਨ (ਮੇਜਰ ਹੰਬੜਾਂ)-ਪੁਲਿਸ ਚੌਕੀ ਹੰਬੜਾਂ ਦੀ ਪੁਲਿਸ ਪਾਰਟੀ ਵਲੋਂ ਇਕ ਪਲਾਟ 'ਚੋਂ ਚੁੱਕੇ ਗਏ ਦਰਜਨ ਤੋਂ ਵੱਧ ਮੋਟਰਸਾਈਕਲ ਕਿਸ ਦੇ ਹਨ, ਦੀ ਬਾਜ਼ਾਰ ਅੰਦਰ ਖੂਬ ਚਰਚਾ ਚੱਲ ਰਹੀ ਹੈ | ਜਦੋਂ ਇਸ ਦੀ ਪੁਸ਼ਟੀ ਕਰਨ ਸੰਬੰਧੀ ਪੁਲਿਸ ਚੌਕੀ ਇੰਚਾਰਜ ਪਿ੍ਤਪਾਲ ਸਿੰਘ ਅਤੇ ਮੁਨਸ਼ੀ ਸੁੱਖੀ ਲੀਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੰਬੜਾਂ 'ਚ ਮੋਟਰਸਾਈਕਲ ਮੁਰੰਮਤ ਦਾ ਕੰਮ ਕਰ ਰਹੇ ਮਕੈਨਿਕ ਵਲੋਂ ਪਲਾਟ 'ਚ ਉਕਤ ਮੋਟਰਸਾਈਕਲ ਰੱਖੇ ਗਏ ਸਨ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਉੱਥੋਂ ਚੁੱਕ ਕੇ ਪੁਲਿਸ ਚੌਕੀ ਵਿਖੇ ਲਿਆਂਦਾ ਗਿਆ ਹੈ ਤਾਂ ਕਿ ਉਨ੍ਹਾਂ ਖੜੇ੍ਹ ਮੋਟਰਸਾਈਕਲਾਂ ਬਾਰੇ ਪਤਾ ਚੱਲ ਸਕੇ ਤੇ ਉਨ੍ਹਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਫੜੇ੍ਹ ਗਏ ਮੋਟਰਸਾਈਕਲਾਂ ਦੀ ਜਾਂਚ ਉਪਰੰਤ ਹੀ ਪਤਾ ਚੱਲ ਸਕੇਗਾ | ਪੁਲਿਸ ਵਲੋਂ ਚੌਕੀ ਅੰਦਰ ਲਿਆਂਦੇ ਮੋਟਰਸਾਈਕਲਾਂ ਦਾ ਅਸਲ ਸੱਚ ਕੀ ਹੈ ਇਹ ਤਾਂ ਜਾਂਚ ਉਪਰੰਤ ਹੀ ਪਤਾ ਚੱਲ ਸਕੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਉਕਤ ਮੋਟਰਸਾਈਕਲ ਲੰਮੇ ਸਮੇਂ ਤੋਂ ਇਕ ਪਲਾਟ 'ਚ ਰੱਖੇ ਗਏ ਸਨ ਤੇ ਪੁਲਿਸ ਨੇ ਗੁਪਤ ਸੂਚਨਾਂ ਦੇ ਅਧਾਰ 'ਤੇ ਉਕਤ ਮੋਟਸਾਈਕਲ ਜਿੰਨ੍ਹਾਂ ਦੀ ਗਿਣਤੀ ਦਰਜਨ ਤੋਂ ਵੱਧ ਦੱਸੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਹੰਬੜਾਂ ਇਲਾਕੇ 'ਚ ਆਏ ਦਿਨ ਮੋਟਰਸਾਈਕਲ ਚੋਰੀ ਹੋ ਰਹੇ ਹਨ ਤੇ ਪੁਲਿਸ ਨੇ ਇਸੇ ਸ਼ੱਕ ਦੇ ਅਧਾਰ ਤੇ ਉਕਤ ਮੋਟਰਸਾਈਕਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਮੋਟਰਸਾਈਕਲ ਮਕੈਨਿਕ ਦੇ ਹਨ ਜਾਂ ਚੋਰੀ ਦੇ ਹਨ |
ਪਿਛਲੀ ਖ਼ਬਰ ਜੀ.ਐੱਚ.ਜੀ. ਮਾਡਲ ਸਕੂਲ ਗੁਰੂਸਰ ਸੁਧਾਰ ਦੀ ਐਗਜ਼ੈਕਟਿਵ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੂੰ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ ਮੋਦੀ ਸਰਕਾਰ-ਬਰ੍ਹਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।