ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਮਈ 26 ਨੂੰ ਹੋਣ ਜਾ ਰਹੀਆਂ ਮਿਊਾਸਪਲ ਚੋਣ ਭਾਵੇਂ ਗੁਆਂਢੀ ਹਲਕਿਆਂ ਰਿਜ਼ਰਵ ਵਿਧਾਨ ਸਭਾ ਹਲਕੇ ਰਾਏਕੋਟ/ਜਗਰਾਉਂ ਹੋ ਰਹੀਆਂ, ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਲਾਮਿਸਾਲ ਜਿੱਤ ਲਈ ਪੰਜਾਬ ਕਾਂਗਰਸ ਦੇ ਜਨ: ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਅੱਜ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਚੋਣਵੇਂ ਆਗੂਆਂ, ਵਰਕਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਕੈਪਟਨ ਸੰਦੀਪ ਸੰਧੂ ਆਪਣੇ ਵਰਕਰਜ਼ ਨੂੰ ਪਹਿਲੀ ਜਾਣਕਾਰੀ ਤਾਂ ਇਹ ਦਿੱਤੀ ਕਿ ਨਾਲ ਦੇ ਹਲਕਿਆਂ 'ਚ ਹੋ ਰਹੀਆਂ ਕੌਂਸਲ ਚੋਣਾਂ ਦੌਰਾਨ ਆਪਣੇ ਨੇੜਲੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਅਪੀਲ ਕਰੀਏ ਕਿ ਕਾਂਗਰਸ ਦਾ ਝੰਡਾ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਦੇ ਕੌਂਸਲਰ ਲਈ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਕੈਪਟਨ ਸੰਦੀਪ ਸੰਧੂ ਵਿਧਾਨ ਸਭਾ ਹਲਕਾ ਬਾਰੇ ਦੂਸਰੀ ਜਾਣਕਾਰੀ ਆਪਣੇ ਕਾਂਗਰਸ ਪਾਰਟੀ ਆਗੂਆਂ, ਵਰਕਰਾਂ, ਵੋਟਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਦੁਆਰਾ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਆਪਾਂ 19, 20, 21 ਤੇ 22 ਮਈ, ਚਾਰ ਦਿਨ ਹਲਕਾ ਦਾਖਾ 'ਚ ਝੰਡਾ ਯਾਤਰਾ ਕਰਾਂਗੇ, ਜਿਸ ਦਾ ਮਕਸਦ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਕੇਡਰ ਨੂੰ ਮਿਲ ਕੇ ਹੁਣ ਤੋਂ ਹੀ ਪ੍ਰੇਰਿਆ ਜਾਵੇ ਕਿ ਆਪਣੇ ਘਰਾਂ ਦੀਆਂ ਛੱਤਾਂ 'ਤੇ ਕਾਂਗਰਸ ਦਾ ਝੰਡਾ ਜ਼ਰੂਰ ਲਗਾਉ | ਇਸ ਚਾਰ ਰੋਜ਼ਾ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਕਰੀਬ 49 ਪਿੰਡ ਲਏ ਗਏ, ਇਹ ਪ੍ਰੋਗਰਾਮ ਸਵੇਰ-ਸ਼ਾਮ ਦਾ ਹੋਵੇਗਾ | ਇਸ ਪ੍ਰੋਗਰਾਮ ਸਮੇਂ ਕੈਪਟਨ ਸੰਦੀਪ ਸੰਧੂ ਖੁਦ ਆਪਣੇ ਕਾਂਗਰਸ ਪਾਰਟੀ ਅਹੁਦੇਦਾਰ, ਵਰਕਰਾਂ ਨਾਲ ਪਿੰਡਵਾਰ ਛੋਟੀਆਂ-ਛੋਟੀਆਂ ਨੁੱਕੜ ਮੀਟਿੰਗਾਂ ਕਰਕੇ ਹਰ ਵਰਗ ਦੇ ਲੋਕਾਂ ਨੂੰ ਮਿਲਣਗੇਂ ਤਾਂ ਜੋ ਸਮਝ ਆਵੇ ਕਿ ਪਿਛਲੇ 4 ਵਰ੍ਹੇ ਪੇਂਡੂ ਵਿਕਾਸ ਦਾ ਪਹੀਆ ਜਾਮ ਰਿਹਾ ਤਾਂ ਕਿਉਂ! ਅਗਾਮੀ ਚੋਣਾਂ ਲਈ ਕੀ ਕਾਂਗਰਸ ਵਲੋਂ ਇਹ ਪ੍ਰੋਗਰਾਮ ਟ੍ਰਾਇਲ ਵਜੋਂ ਰੱਖਿਆ ਗਿਆ ਬਾਰੇ ਸਵਾਲ 'ਚ ਕੈਪਟਨ ਸੰਦੀਪ ਸੰਧੂ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਹਮੇਸ਼ਾ ਲੋਕਾਂ 'ਚ ਰਹਿੰਦੀ ਹੈ, ਅਗਲੀ ਸਰਕਾਰ 'ਚ ਵੀ ਵਿਕਾਸ ਸਾਡਾ ਮੁੱਖ ਮੁੱਦਾ ਹੋਵੇਗਾ | ਕੈਪਟਨ ਸੰਦੀਪ ਸੰਧੂ ਪੱੱਤਰਕਾਰਾਂ ਨੂੰ ਵੀ ਸਵਾਲ ਕੀਤਾ ਕਿ ਕੋਈ ਦੱਸ ਸਕਦਾ, ਪਿਛਲੇ 4 ਵਰਿ੍ਹਆਂ 'ਚ ਹਲਕਾ ਦਾਖਾ ਕਿਸੇ ਗ੍ਰਾਮ ਪੰਚਾਇਤ ਦੇ ਖਾਤੇ 'ਚ ਵਿਕਾਸ ਲਈ ਸਿੱਧਾ 4 ਲੱਖ ਆਇਆ ਹੋਵੇ | ਉਨ੍ਹਾਂ ਕਿਹਾ ਕਿ ਵਿਕਾਸਹੀਣ ਮੁੱਦਿਆਂ 'ਤੇ ਪਰਦਾ ਪਾਉਣ ਲਈ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਨਾਲ ਡੰਗ ਟਪਾ ਰਹੀ ਹੈ, ਪਰ ਹੁਣ ਵੋਟਰ ਬੜਾ ਸੁਚੇਤ ਹੋ ਗਿਆ | ਕੈਪਟਨ ਸੰਧੂ ਉਤਸ਼ਾਹਪੂਰਨ ਜਵਾਬ ਦਿੱਤਾ ਕਿ ਚੰਗੇ ਨਤੀਜਿਆਂ ਲਈ ਸਿਆਸੀ ਪਾਰਟੀਆਂ ਨੂੰ ਚੰਗੇ ਕੰਮ ਕਰਨੇ ਹੀ ਪੈਣੇ ਨੇ | ਉਨ੍ਹਾਂ ਕਿਹਾ ਕਿ ਪਾਰਟੀ ਹੋਵੇ ਜਾਂ ਲੀਡਰ, ਸਮਰੱਥਾ ਤੇ ਇੱਛਾ ਸਪਸ਼ਟ ਕਰ ਦਿੰਦੀ ਹੈ ਕਿ ਵਿਅਕਤੀ ਵਿਸ਼ੇਸ਼ ਕੁਝ ਕਰਨ ਵਾਲਾ ਹੈ ਵੀ ਕਿ ਨਹੀਂ! 'ਯਤਨ ਹੀ ਯੁੱਧ' ਟੋਟਕੇ ਨਾਲ ਹਾਸਾ ਬਿਖੇਰਦਿਆਂ ਕੈਪਟਨ ਸੰਦੀਪ ਸੰਧੂ ਕਿਹਾ ਕਿ ਸਫਲ ਹੋਣ ਲਈ ਯਤਨ ਜਰੂਰੀ ਹੈ, ਹਲਕਾ ਦਾਖਾ 'ਚ ਸਾਡੀ 4 ਰੋਜ਼ਾ ਯਾਤਰਾ ਇਨ੍ਹਾਂ ਪੱਖਾਂ ਤੋਂ ਕਿੰਨੀ ਕੁ ਸਫ਼ਲ ਰਹਿੰਦੀ ਹੈ, ਇਹ ਸਮਾਂ ਹੀ ਦੱਸੇਗਾ | ਇਸ ਮੀਟਿੰਗ ਸਮੇਂ ਮਨਪ੍ਰੀਤ ਸਿੰਘ ਈਸੇਵਾਲ, ਕਾਮਰੇਡ ਰੂਪ ਬਸੰਤ ਸਿੰਘ ਬੜੈਚ, ਸਿੱਧਵਾਂ ਬੇਟ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਮੁੱਲਾਂਪੁਰ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਐੱਸ.ਸੀ ਵਿੰਗ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘਮਣੇਵਾਲ, ਪ੍ਰਧਾਨ ਤੇਲੂ ਰਾਮ ਬਾਂਸਲ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਕਮਲਜੀਤ ਸਿੰਘ ਦੇਤਵਾਲ, ਕੁਲਦੀਪ ਸਿੰਘ ਬੱਦੋਵਾਲ, ਹਲਕਾ ਦਾਖਾ ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ, ਸੁਖਵਿੰਦਰ ਸਿੰਘ ਭੱਠਾਧੂਹਾ, ਜਸਵੀਰ ਸਿੰਘ ਖੰਡੂਰ, ਭੁਪਿੰਦਰਪਾਲ ਸਿੰਘ ਚਾਵਲਾ, ਸੁਰਿੰਦਰਪਾਲ ਸਿੰਘ ਸਿੱਧਵਾਂ ਬੇਟ, ਮਨਜਿੰਦਰ ਸਿੰਘ ਜਾਂਗਪੁਰ, ਇਸ਼ਾਨ ਸਿੰਗਲਾ, ਤਰੁਣ ਜਿੰਦਲ, ਸੁਰਿੰਦਰਪਾਲ ਕੇ.ਡੀ, ਕੌਂਸਲਰ ਸੁਭਾਸ਼ ਨਾਗਰ, ਕੌਂਸਲਰ ਤਰਸੇਮ ਕੌਰ ਮਾਨ, ਹਰਵਿੰਦਰ ਕੌਰ ਸਿੱਧੂ, ਸਰਬਜੋਤ ਕੌਰ ਬਰਾੜ, ਪਰਵਿੰਦਰ ਸਿੰਘ ਧਾਲੀਵਾਲ, ਚਰਨਜੀਤ ਚੰਨੀ ਅਰੋੜਾ, ਰਾਕੇਸ਼ ਗਰਗ ਕਾਲਾ, ਰੁਲਦਾ ਸਿੰਘ ਪੰਡੋਰੀ, ਕੁਲਦੀਪ ਸਿੰਘ ਗੁੱਜਰਵਾਲ, ਸਰਪੰਚ ਬੂਟਾ ਸਿੰਘ ਭਨੋਹੜ, ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਮਾਜਰੀ, ਪ੍ਰਭਜੋਤ ਸਿੰਘ ਸਹੌਲੀ, ਹਰਵਿੰਦਰ ਸਿੰਘ ਸਹੌਲੀ ਹੋਰ ਮੌਜੂਦ ਸਨ |