ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ-ਦਿਓਲ
ਅਹਿਮਦਗੜ੍ਹ, 20 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਅੱਜ ਪਿੰਡ ਗੁੱਜਰਵਾਲ ਵਿਖੇ ਮੇਲਾ ਛਪਾਰ ਕਾਨਫ਼ਰੰਸ ਸਬੰਧੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਜੋ ਵੀ ਯਤਨ ਕੀਤੇ ਜਾ ਰਹੇ ਹਨ, ਉਹ ਸਭ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰਨ ਅਤੇ ਅਤੇ ਹਰ ਪੱਖੋਂ ਢਾਹ ਲਾਉਣ ਲਈ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਭ ਤੋਂ ਵੱਧ ਯਤਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਕੀਤੇ ਜਾ ਰਹੇ ਹਨ।
ਅਹਿਮਦਗੜ੍ਹ, 20 ਸਤੰਬਰ (ਰਵਿੰਦਰ ਪੁਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਅੱਜ ਪਿੰਡ ਗੁੱਜਰਵਾਲ ਵਿਖੇ ਮੇਲਾ ਛਪਾਰ ਕਾਨਫ਼ਰੰਸ ਸਬੰਧੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਜੋ ਵੀ ਯਤਨ ਕੀਤੇ ਜਾ ਰਹੇ ਹਨ, ਉਹ ਸਭ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰਨ ਅਤੇ ਅਤੇ ਹਰ ਪੱਖੋਂ ਢਾਹ ਲਾਉਣ ਲਈ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਭ ਤੋਂ ਵੱਧ ਯਤਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਕੀਤੇ ਜਾ ਰਹੇ ਹਨ। ਜਿੰਨ੍ਹਾਂ ਦੀ ਆਮ ਆਦਮੀ ਪਾਰਟੀ ਵਿਸ਼ੇਸ਼ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੰਦਰ ਖਾਤੇ ਮਿਲੀ ਭੁਗਤ ਹੈ। ਜਸਕਰਨ ਦਿਓਲ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਥਕ ਹਿਤੈਸ਼ੀ ਹਨ, ਜੋ ਇਨ੍ਹਾਂ ਕੋਝੀਆਂ ਚਾਲਾਂ ਤੋਂ ਸੁਚੇਤ ਹਨ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਅੰਦਰ ਅਗਲੀ ਸਰਕਾਰ ਬਣਾਉਣ ਲਈ ਵੱਡੇ ਪੱਧਰ ’ਤੇ ਯਤਨਾਂ ’ਚ ਲੱਗੇ ਹੋਏ ਹਨ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 26 ਸਤੰਬਰ ਨੂੰ ਮੇਲਾ ਛਪਾਰ ਕਾਨਫ਼ਰੰਸ ਵਿਚ ਹੁੰਮ ਹੁਮਾ ਕੇ ਪਹੁੰਚਣ। ਪਿੰਡ ਗੁੱਜਰਵਾਲ ਵਿਖੇ ਉਪਕਾਰ ਸਿੰਘ ਗੁੱਜਰਵਾਲ ਦੇ ਘਰੇ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ, ਜਿੱਥੇ ਜਸਕਰਨ ਸਿੰਘ ਦਿਓਲ ਤੋਂ ਇਲਾਵਾ ਹਰਮਨ ਦਿਓਲ, ਬੀਬੀ ਸੁਖਵਿੰਦਰ ਕੌਰ, ਅਮਨਦੀਪ ਸਿੰਘ ਸਵੱਦੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਕਮਲਜੀਤ ਸਿੰਘ ਲਾਲੀ, ਸੁਖਵਿੰਦਰ ਸਿੰਘ ਮੰਗਾ, ਅੰਮ੍ਰਿਤਪਾਲ ਸਿੰਘ, ਸੰਤੋਖ ਸਿੰਘ, ਮੈਨੇਜਰ ਜਗਦੀਪ ਸਿੰਘ, ਰਨਵੀਰ ਸਿੰਘ, ਗੁਰਵਿੰਦਰ ਗਰੇਵਾਲ, ਤੇਜਪਾਲ ਸਿੰਘ, ਦਿਲਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਹਰਮਨਜੋਤ ਸਿੰਘ ਗਰੇਵਾਲ, ਇਸਤਰੀ ਅਕਾਲੀ ਦਲ ਹਲਕਾ ਦਾਖਾ ਦੇ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਲਖਵਿੰਦਰ ਕੌਰ, ਜਸਬੀਰ ਕੌਰ ਸੇਖੂਪੁਰਾ, ਮਨਦੀਪ ਕੌਰ ਭਨੋਹੜ, ਕਮਲਪ੍ਰੀਤ ਕੌਰ ਚਮਿੰਡਾ, ਜਸਵਿੰਦਰ ਕੌਰ, ਹਰਮੇਲ ਕੌਰ, ਮਨਜੀਤ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।