21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਏ.ਜੀ.ਟੀ.ਐੱਫ ਅਤੇ ਤਰਨਤਾਰਨ ਪੁਲਿਸ ਨਾਲ ਮੁਕਾਬਲੇ ਦੌਰਾਨ 2 ਬਦਮਾਸ਼ ਜ਼ਖਮੀ

ਤਰਨਤਾਰਨ, 21 ਸਤੰਬਰ (ਹਰਿੰਦਰ ਸਿੰਘ) — ਐਂਟੀ ਗੈਂਗਸਟਰ ਟਾਕਸ ਫੋਰਸ (ਏ.ਜੀ.ਟੀ.ਐੱਫ) ਦੇ ਐੱਸ.ਪੀ. ਬਿਕਰਮ ਸਿੰਘ ਬਰਾੜ ਦੀ ਟੀਮ ਅਤੇ ਸੀ.ਆਈ.ਏ.ਸਟਾਫ਼...

ਅਜੀਤ ਡੈਸਕ 21-09-2026

ਤਰਨਤਾਰਨ, 21 ਸਤੰਬਰ (ਹਰਿੰਦਰ ਸਿੰਘ) — ਐਂਟੀ ਗੈਂਗਸਟਰ ਟਾਕਸ ਫੋਰਸ (ਏ.ਜੀ.ਟੀ.ਐੱਫ) ਦੇ ਐੱਸ.ਪੀ. ਬਿਕਰਮ ਸਿੰਘ ਬਰਾੜ ਦੀ ਟੀਮ ਅਤੇ ਸੀ.ਆਈ.ਏ.ਸਟਾਫ਼ ਤਰਨਤਾਰਨ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ 2 ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਏ.ਜੀ.ਟੀ.ਐੱਫ ਦੇ ਐੱਸ.ਪੀ. ਬਿਕਰਮ ਸਿੰਘ ਬਰਾੜ ਦੀ ਟੀਮ ਅਤੇ ਸੀ.ਆਈ.ਏ.ਸਟਾਫ਼ ਤਰਨਤਾਰਨ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨਾਲ ਹੋਏ ਮੁਕਾਬਲੇ ਵਿਚ ਕਸ਼ਮੀਰ ਸਿੰਘ ਉਰਫ਼ ਸੰਨੀ ਉਰਫ਼ ਪੂੰਗੀ ਪੁੱਤਰ ਮੰਗਲ ਸਿੰਘ ਵਾਸੀ ਮੁਰਾਦਪੁਰਾ ਅਤੇ ਉਸਦੇ ਸਾਥੀ ਨੂੰ ਗੋਲੀਆਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਸਿੰਘ ਪੂੰਗੀ ਨੇ ਮੁਰਾਦਪੁਰਾ ਵਿਖੇ ਥਾਣਾ ਸਿਟੀ ਦੇ ਇਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਸੀ ਅਤੇ ਉਸ ਵਲੋਂ ਚਲਾਈਆਂ ਗੋਲੀਆਂ ਨਾਲ ਉਥੇ ਖੇਡ ਰਹੀ ਇਕ ਤਿੰਨ ਸਾਲ ਦੀ ਬੱਚੀ ਵੀ ਜ਼ਖਮੀ ਹੋ ਗਈ ਸੀ। ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਲੁਧਿਆਣਾ ਮੇਅਰ ਹਾਊਸ ਦੇ ਬਾਹਰ ਸਫ਼ਾਈ ਕਰਮਚਾਰੀਆਂ ਦਾ ਧਰਨਾ ਅਗਲੀ ਖ਼ਬਰ ਬਰਿੰਦਰ ਗੋਇਲ ਵਲੋਂ ਜਨ ਸੰਪਰਕ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ਼ ਮੁਲਾਕਾਤ