21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ 66 ਨਾਮਜ਼ਦਗੀਆਂ ਭਰੀਆਂ

ਅਜੀਤ ਡੈਸਕ 17-05-2026

ਜਗਰਾਉਂ, 16 ਮਈ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਸੀ | ਕਾਗਜ਼ ਭਰਨ ਦੇ ਆਖ਼ਰੀ ਦਿਨ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਰੇਸ਼ਮ ਸਿੰਘ ਕੋਲ ਵੱਖ-ਵੱਖ ਪਾਰਟੀਆਂ ਦੇ ਕੁੱਲ 66 ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕੀਤੇ | ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਪੂਰੇ ਢੋਲ-ਢਮੱਕੇ ਨਾਲ ਕਾਗਜ਼ ਦਾਖ਼ਲ ਕਰਨ ਆਏ | ਤਹਿਸੀਲ ਰੋਡ ਵਿਚ ਸਾਰਾ ਦਿਨ ਗਹਿਮਾ-ਗਹਿਮੀ ਰਹੀ | ਵੱਖ-ਵੱਖ ਪਾਰਟੀਆਂ ਦੇ ਝੰਡੇ ਸਾਰਿਆਂ ਲਈ ਇਕ ਵੱਖਰਾ ਰੌਂਅ ਪੇਸ਼ ਕਰ ਰਹੇ ਸਨ | ਅੱਜ ਆਮ ਆਦਮੀ ਪਾਰਟੀ ਵਲੋਂ 25, ਕਾਂਗਰਸ ਵਲੋਂ 15, ਅਕਾਲੀ ਦਲ ਨੇ 10, ਭਾਜਪਾ ਨੇ 3 ਅਤੇ ਆਜ਼ਾਦ 13 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ | ਅੱਜ 'ਆਪ' ਪਾਰਟੀ ਦੀ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ: ਸੁਖਵਿੰਦਰ ਸਿੰਘ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦੇ 25 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕਰਵਾਏ, ਜਿੰਨ੍ਹਾਂ 'ਚੋਂ 2 ਕਵਰਿੰਗ ਉਮੀਦਵਾਰ ਸ਼ਾਮਿਲ ਹਨ | ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਅਸੀਂ ਵਿਕਾਸ ਦੇ ਅਧਾਰ 'ਤੇ ਲੋਕਾਂ ਤੋਂ ਵੋਟਾਂ ਮੰਗਾਂਗੇ ਅਤੇ ਜਿੱਤ ਪ੍ਰਾਪਤ ਕਰਨ ਉਪਰੰਤ ਸ਼ਹਿਰ ਦਾ ਹਰ ਪੱਖ ਤੋਂ ਵਿਕਾਸ ਕਰਵਾਇਆ ਜਾਵੇਗਾ | ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਪਰਮਜੀਤ ਕੌਰ, ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 3 ਤੋਂ ਅਮਰਜੀਤ ਕੌਰ, ਵਾਰਡ ਨੰਬਰ 4 ਤੋਂ ਅਮਰਜੀਤ ਸਿੰਘ ਮਾਲਵਾ, ਵਾਰਡ ਨੰਬਰ 5 ਤੋਂ ਰਵਿੰਦਰਪਾਲ ਕੌਰ, ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 7 ਤੋਂ ਗੀਤਾ, ਵਾਰਡ ਨੰਬਰ 8 ਤੋਂ ਹਰਮਿੰਦਰ ਸਿੰਘ, ਵਾਰਡ ਨੰਬਰ 9 ਤੋਂ ਨਵਦੀਪ ਕੌਰ, ਵਾਰਡ ਨੰਬਰ 10 ਤੋਂ ਕੰਵਰਪਾਲ ਸਿੰਘ, ਵਾਰਡ ਨੰਬਰ 11 ਤੋਂ ਗੁਰਪ੍ਰੀਤ ਸਿੰਘ ਨੋਨੀ, ਵਾਰਡ ਨੰਬਰ 12 ਤੋਂ ਰਾਮ ਪ੍ਰਤਾਪ ਸਿੰਘ, ਵਾਰਡ ਨੰਬਰ 13 ਤੋਂ ਸੁਨੈਨਾ ਮਲਹੋਤਰਾ, ਵਾਰਡ ਨੰਬਰ 14 ਤੋਂ ਸੰਦੀਪ ਸਿੰਘ, ਵਾਰਡ ਨੰਬਰ 15 ਤੋਂ ਊਸ਼ਾ ਰਾਣੀ, ਵਾਰਡ ਨੰਬਰ 16 ਤੋਂ ਕਰਮਜੀਤ ਸਿੰਘ ਕੈਂਥ, ਵਾਰਡ ਨੰਬਰ 17 ਤੋਂ ਜਨਕ ਦੁਲਾਨੀ, ਵਾਰਡ ਨੰਬਰ 18 ਤੋਂ ਕਰਨੈਲ ਸਿੰਘ, ਵਾਰਡ ਨੰਬਰ 19 ਤੋਂ ਪਰਮਜੀਤ ਕੌਰ, ਵਾਰਡ ਨੰਬਰ 20 ਤੋਂ ਸੰਜੇ ਕੁਮਾਰ, ਵਾਰਡ ਨੰਬਰ 21 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 22 ਤੋਂ ਪ੍ਰਹਿਲਾਦ ਰਾਏ ਸਿੰਗਲਾ, ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਸਿੱਧੂ ਵਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ | ਇਸ ਮੌਕੇ 'ਆਪ' ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਕੋਆਰਡੀਨੇਟਰ ਧਰਮਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਕਾਲਾ ਤੇ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਸਮਰਥਕ ਹਾਜ਼ਰ ਸਨ | ਦੱਸਣਯੋਗ ਹੈ ਕਿ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ ਨਗਰ ਕੌਂਸਲ ਚੋਣਾਂ ਲਈ ਕੁੱਲ 110 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ |
ਭਾਜਪਾ ਦੇ ਤਿੰਨ ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ
ਭਾਜਪਾ ਵਲੋਂ ਅੱਜ ਆਗੂ ਅਜੀਤ ਸਿੰਘ ਅਖਾੜਾ ਦੀ ਹਾਜ਼ਰੀ 'ਚ ਤਿੰਨ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕੀਤੇ ਗਏ | ਜਿੰਨ੍ਹਾਂ 'ਚ ਵਾਰਡ ਨੰਬਰ 3 ਤੋਂ ਸਰਬਜੀਤ ਕੌਰ, ਵਾਰਡ ਨੰਬਰ 7 ਤੋਂ ਲਜਾ, ਵਾਰਡ ਨੰਬਰ 11 ਤੋਂ ਕਪਿਲ ਦੇਵ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ | ਦੱਸਣਯੋਗ ਹੈ ਕਿ ਭਾਜਪਾ ਵਲੋਂ ਪਹਿਲਾਂ ਹੀ 13 ਉਮੀਦਵਾਰਾਂ ਦੇ ਕਾਗਜ਼ ਭਰੇ ਜਾ ਚੁੱਕੇ ਹਨ | ਇਸ ਮੌਕੇ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹਨ ਤੇ ਦੇਸ਼ ਭਰ 'ਚ ਭਾਜਪਾ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਜਗਰਾਉਂ 'ਤੋ ਵੀ ਭਾਜਪਾ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ |
13 ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਭਰੇ
ਆਜ਼ਾਦ ਤੌਰ 'ਤੇ ਚੋਣ ਲੜ੍ਹਨ ਵਾਲਿਆਂ 'ਚ ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ ਤੂਰ, ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ ਟਿੰਕਾ ਤੇ ਰਛਪਾਲ ਸਿੰਘ ਚੀਮਨਾ, ਵਾਰਡ ਨੰਬਰ 3 ਤੋਂ ਅਮਾਨਤ ਕੁਮਾਰੀ ਤੇ ਰਵਿੰਦਰ ਕੌਰ, ਵਾਰਡ ਨੰਬਰ 5 ਤੋਂ ਸ਼ਾਲੂ ਰਾਣੀ ਤੇ ਸ਼ਿੰਦਰਪਾਲ ਕੌਰ, ਵਾਰਡ ਨੰਬਰ 8 ਤੋਂ ਅਮਰਨਾਥ ਤੇ ਪ੍ਰਦੀਪ ਸਿੰਘ, ਵਾਰਡ ਨੰਬਰ 11 ਤੋਂ ਸੁਖਮੰਦਰ ਸਿੰਘ, ਵਾਰਡ ਨੰਬਰ 12 ਤੋਂ ਹਰਜੀਵਨ ਸਿੰਘ ਤੇ ਹਰਜਿੰਦਰ ਸਿੰਘ, ਵਾਰਡ ਨੰਬਰ 22 ਤੋਂ ਮਨਮੋਹਨ ਕੌਰ ਵਲੋਂ ਕਾਗਜ਼ ਭਰੇ ਗਏ ਹਨ |
ਅਕਾਲੀ ਦਲ ਨੇ 20 ਵਾਰਡਾਂ 'ਚ ਉਮੀਦਵਾਰ ਉਤਾਰੇ, 3 ਵਾਰਡਾਂ 'ਚ ਆਜ਼ਾਦ ਉਮੀਦਵਾਰਾਂ ਨੂੰ ਦਿੱਤਾ ਸਮਰਥਨ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 20 ਵਾਰਡਾਂ 'ਚ ਆਪਣੇ ਉਮੀਦਵਾਰ ਉਤਾਰੇ ਗਏ ਹਨ ਜੋ ਪਾਰਟੀ ਦੇ ਚੋਣ ਨਿਸ਼ਾਨ 'ਤੱਕੜੀ' 'ਤੇ ਚੋਣ ਲੜਣਗੇ, ਜਦਕਿ 3 ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ ਹੈ | ਅੱਜ ਹਲਕਾ ਇੰਚਾਰਜ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਇਸ ਮੌਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀਆਂ ਨੀਤੀਆਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਕਾਰਨ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤਾਂ ਦਰਜ ਕਰਨਗੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 3 ਆਜ਼ਾਦ ਉਮੀਦਵਾਰਾਂ ਨੂੰ ਦਿੱਤਾ ਗਿਆ ਸਮਰਥਨ ਪਾਰਟੀ ਦੀ ਮਜ਼ਬੂਤ ਸਥਿਤੀ ਅਤੇ ਜਨ ਸਮਰਥਨ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ |
ਜਗਰਾਉਂ ਨਗਰ ਕੌਂਸਲ ਦੇ 15 ਹੋਰ ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ
ਜਗਰਾਉਂ, (ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਕਾਗਜ਼ ਦਾਖ਼ਲ ਕਰਨ ਦੇ ਆਖਰੀ ਦਿਨ ਜਗਰਾਉਂ ਨਗਰ ਕੌਂਸਲ ਦੇ 15 ਵਾਰਡਾਂ ਤੋਂ ਅੱਜ ਕਾਂਗਰਸੀ ਉਮੀਦਵਾਰਾਂ ਵਲੋਂ ਕਾਗਜ਼ ਭਰੇ ਗਏ | ਜਗਰਾਉਂ ਦੇ ਅੱਠ ਵਾਰਡਾਂ ਤੋਂ ਬੀਤੇ ਕੱਲ੍ਹ ਕਾਂਗਰਸੀ ਉਮੀਦਵਾਰਾਂ ਵਲੋਂ ਦਾਖ਼ਲ ਕੀਤੇ ਗਏ ਸਨ | ਅੱਜ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿਚ ਵਾਰਡ ਨੰਬਰ 12 ਤੋਂ ਅਮਨ ਕਪੂਰ ਬੌਬੀ, ਵਾਰਡ ਨੰਬਰ 3 ਤੋਂ ਰਜਿੰਦਰ ਕੌਰ ਠੁਕਰਾਲ, ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 2 ਤੋਂ ਅਵਤਾਰ ਸਿੰਘ, ਵਾਰਡ ਨੰਬਰ 5 ਤੋਂ ਸਰੋਜ ਰਾਣੀ, ਵਾਰਡ ਨੰਬਰ 7 ਤੋਂ ਮਨਜੀਤ ਕੌਰ, ਵਾਰਡ ਨੰਬਰ 8 ਤੋਂ ਵਿੱਕੀ ਸਿੰਘ, ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ, ਵਾਰਡ ਨੰਬਰ 13 ਤੋਂ ਅਨੀਤਾ ਰਾਣੀ, ਵਾਰਡ ਨੰਬਰ 14 ਤੋਂ ਸੁਖਚੈਨ ਸਿੰਘ ਧਾਲੀਵਾਲ, ਵਾਰਡ ਨੰਬਰ 19 ਤੋਂ ਕਰਮਜੀਤ ਕੌਰ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ ਕੱਕੜ, ਵਾਰਡ ਨੰਬਰ 23 ਤੋਂ ਗਰਵਿੰਦਰ ਕੌਰ ਦੇ ਨਾਮ ਸ਼ਾਮਿਲ ਹਨ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਬਲਾਕ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਨੀਟਾ ਸੱਭਰਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹਲਕਾ ਦਾਖਾ 'ਚ ਕਾਂਗਰਸ ਦੀ 4 ਰੋਜ਼ਾ ਝੰਡਾ ਯਾਤਰਾ 19 ਤੋਂਾ ਅਗਲੀ ਖ਼ਬਰ ਸਰਪ੍ਰਸਤ ਤੇਜਾ ਸਿੰਘ ਗਿੱਲ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।