21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੀ.ਪੀ.ਆਈ.ਐੱਮ.ਐੱਲ ਨਿਊ ਡੈਮੋਕਰੇਸੀ ਵਲੋਂ ਫਾਸ਼ੀਵਾਦ ਖਿਲਾਫ਼ ਹੋ ਰਹੀ ਮੋਗਾ ਰੈਲੀ ਸੰਬੰਧੀ ਸਿੱਧਵਾਂ ਕਲਾਂ ’ਚ ਮੀਟਿੰਗ

ਚੌਂਕੀਮਾਨ, 20 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੀ. ਪੀ.

ਪਿੰਡ ਡੱਲਾ ਵਿਖੇ ਸਰਪੰਚ ਗੋਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ 21-09-2026
ਚੌਂਕੀਮਾਨ, 20 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੀ.ਪੀ.ਆਈ.ਐੱਮ.ਐੱਲ ਨਿਊ ਡੈਮੋਕਰੈਸੀ ਵਲੋਂ ਫਾਸ਼ੀਵਾਦ ਖਿਲਾਫ਼ ਹੋ ਰਹੀ ਮੋਗੇ ਵਿਚ ਵੱਡੀ ਰੈਲੀ ਵਿਚ ਕਿਰਤੀ ਕਿਸਾਨ ਯੂਨੀਅਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਵੇਗੀ ਤੇ ਰੈਲੀ ਦੀ ਸਫ਼ਲਤਾ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਵੰਖ ਵੰਖ ਪਿੰਡਾਂ ਵਿਚ ਰੈਲੀਆਂ, ਮੀਟਿੰਗਾਂ ਕੀਤੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਦੱਸਿਆ ਕਿ ਭਾਜਪਾ/ਸੰਘ ਦੀ ਮੋਦੀ ਸਰਕਾਰ ਦਾ ਲੋਕਾਂ ਵਿਰੁੱਧ ਫਾਸ਼ੀ ਹੱਲਾ ਦਿਨੋਂ ਦਿਨ ਵੱਧ ਰਿਹਾ ਹੈ ਤੇ ਇਸ ਵਾਰ 15 ਅਗਸਤ ਨੂੰ ਪ੍ਰਧਾਨ ਮੰਤਰੀ ਨੇ ਦਿਮਾਗ਼ੀ ਨਕਸਲ ਦਾ ਜ਼ਿਕਰ ਕੀਤਾ ਜਿਸ ਤੋਂ ਭਾਵ ਹੈ ਕਿ ਜੋ ਵੀ ਸਰਕਾਰ ਉਤੇ ਸਵਾਲ ਕਰਦਾ ਹੈ ਉਸ ਨੂੰ ਸਬਕ਼ ਸਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਫਾਸ਼ੀਵਾਦ ਨੂੰ ਹਰਾਉਣ ਦੀ ਲੜਾਈ ਵਿਚ ਹਰ ਇਕ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ, ਕਿਉਂਕਿ ਭਾਜਪਾ ਲੀਡਰ ਤਾਂ ਪਹਿਲਾਂ ਹੀ ਇਕ ਦੇਸ਼, ਇਕ ਬੋਲੀ, ਇਕ ਧਰਮ ਬਣਾਉਣ ਬਾਰੇ ਬੋਲਦੇ ਨੇ ਤੇ ਹੁਣ ਆਰ.ਐੱਸ.ਐੱਸ ਸਿਵਿਲ ਡੀਫੈਂਸ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਅੱਜ ਪਿੰਡ ਸਿੱਧਵਾਂ ਕਲਾਂ, ਗਗੜਾ ਪੱਬੀਆਂ, ਕੋਠੇ ਪੋਨਾ ਆਦਿ ਪਿੰਡਾਂ ਵਿਚ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਸਹਿਮਤੀ ਦਿੱਤੀ ਹੈ ਕਿ ਕੇਂਦਰੀ ਸਰਕਾਰ ਖ਼ਿਲਾਫ਼ ਲੜਣਾ ਚਾਹੀਦਾ ਹੈ, ਜੇ ਨਾ ਲੜੇ ਤਾਂ ਕੇਂਦਰੀ ਸਰਕਾਰ ਰਾਜਾਂ ਦੇ ਸਾਰੇ ਅਧਿਕਾਰ ਖ਼ਤਮ ਕਰ ਦੇਵੇਗੀ, ਜਿਵੇਂ ਕਿ ਪੰਜਾਬ ਦੇ ਡੈਮਾਂ ਉਤੇ ਕਬਜ਼ਾ ਕੀਤਾ ਗਿਆ, ਯੂਨੀਵਰਸਿਟੀ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਕੱਢਿਆ ਗਿਆ ਹੈ। ਇਸ ਮੌਕੇ ਬਲਵਿੰਦਰ ਸਿੰਘ ਕੋਠੇ ਪੋਨਾ, ਜਗਰੂਪ ਸਿੰਘ ਗਿੱਲ, ਹਰਨੇਕ ਸਿੰਘ, ਗੁਰਿੰਦਰਜੀਤ ਸਿੰਘ ਗੋਲਡੀ, ਤੇਜਾ ਪੱਬੀਆਂ, ਸੁਰਿੰਦਰ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ, ਰਣਧੀਰ ਸਿੰਘ, ਭਿੰਦਰ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੋਨੀ ਸਿੱਧਵਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਸਫ਼ਲਤਾ ਲਈ ਹਰਬੀਰ ਸਿੰਘ ਇਯਾਲੀ ਵਲੋਂ ਮੀਟਿੰਗਾਂ ਜਾਰੀ ਅਗਲੀ ਖ਼ਬਰ ਅਮਨਦੀਪ ਸਿੰਘ ਅਮਨਾ ਸਵੱਦੀ, ਪ੍ਰਧਾਨ ਗੁਰਮਿੰਦਰ ਸਿੰਘ ਕੋਠੇ ਹਾਂਸ ਤੇ ਤਰਨਜੋਤ ਸਿੰਘ ਨੰਨੂੰ ਗਿੱਲ ਸਵੱਦੀ ਮੇਲਾ ਛਪਾਰ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।