06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨੀਟ ਦੀ ਮੁੜ ਪ੍ਰੀਖਿਆ 21 ਜੂਨ ਨੂੰ

ਅਜੀਤ ਡੈਸਕ 16-05-2026

ਸਿੱਖਿਆ ਮੰਤਰੀ ਨੇ ਮੰਨੀ ਪੇਪਰ ਲੀਕ ਦੀ ਗੱਲ
ਅਗਲੇ ਸਾਲ ਤੋਂ ਆਨਲਾਈਨ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ, 15 ਮਈ (ਉਪਮਾ ਡਾਗਾ ਪਾਰਥ)-ਨੀਟ ਪ੍ਰ੍ਰੀਖਿਆ ਰੱਦ ਹੋਣ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਵੱਡਾ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਕਿ ਨੀਟ-ਯੂ. ਜੀ. ਪ੍ਰੀਖਿਆ ਅਗਲੇ ਸਾਲ ਤੋਂ ਆਨਲਾਈਨ ਕਰਵਾਈ ਜਾਏਗੀ | ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਸਵੇਰੇ ਕੀਤੀ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਕਿ 21 ਜੂਨ ਨੂੰ ਨੀਟ ਦੀ ਦੁਬਾਰਾ ਪ੍ਰੀਖਿਆ ਲਈ ਜਾਵੇਗੀ | ਸਿੱਖਿਆ ਮੰਤਰੀ ਨੇ ਸਵੀਕਾਰ ਕੀਤਾ ਕਿ 3 ਮਈ ਨੂੰ ਹੋਈ ਨੀਟ-ਯੂ. ਜੀ. 2026 ਦੀ ਪ੍ਰੀਖਿਆ ਦੇ ਪੇਪਰ ਲੀਕ ਹੋਏ ਸਨ | ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਗਲਤ ਉਮੀਦਵਾਰ ਦੀ ਚੋਣ ਹੋਵੇ, ਇਸ ਲਈ ਬੜੀ ਜ਼ਿੰਮੇਵਾਰੀ ਨਾਲ ਪ੍ਰੀਖਿਆ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ | ਉਨ੍ਹਾਂ ਕਿਹਾ ਕਿ 4 ਮਈ ਨੂੰ ਗੜਬੜੀ ਦਾ ਪਤਾ ਲੱਗਾ ਸੀ ਅਤੇ 12 ਮਈ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ |
15 ਮਿੰਟ ਦਾ ਦਿੱਤਾ ਜਾਵੇਗਾ ਵਾਧੂ ਸਮਾਂ

ਸਿੱਖਿਆ ਮੰਤਰੀ ਨੇ 21 ਜੂਨ ਨੂੰ ਮੁੜ ਪ੍ਰੀਖਿਆ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਪ੍ਰੀਖਿਆ ਰੱਦ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਉਸੇ ਦਿਨ ਦੇਸ਼ ਵਿਚ ਪ੍ਰੀਖਿਆਵਾਂ ਕਰਵਾਉਣ ਦੀ ਨੇਮਬੱਧ ਸੰਸਥਾ ਰਾਸ਼ਟਰੀ ਟੈਸਟਿੰਗ ਏਜੰਸੀ ਨੇ ਜਾਣਕਾਰੀ ਦਿੱਤੀ ਸੀ ਕਿ ਵਿਦਿਆਰਥੀਆਂ ਦੀ ਫ਼ੀਸ ਵਾਪਸ ਕੀਤੀ ਜਾਏਗੀ | ਪ੍ਰੀਖਿਆ ਲਈ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ | ਪੇਪਰ 2 ਵਜੇ ਸ਼ੁਰੂ ਹੋ ਕੇ ਸਵਾ ਪੰਜ ਵਜੇ ਤੱਕ ਚੱਲੇਗਾ | ਨਵੀਂ ਪ੍ਰੀਖਿਆਂ ਲਈ ਵਿਦਿਆਰਥੀਆਂ ਨੂੰ ਦਾਖ਼ਲਾ (ਐਡਮਿਟ) ਕਾਰਡ 14 ਜੂਨ ਤੱਕ ਜਾਰੀ ਹੋ ਜਾਣਗੇ | ਵਿਦਿਆਰਥੀ ਮੁੜ ਪ੍ਰੀਖਿਆ ਲਈ ਆਪਣੀ ਪਸੰਦ ਦਾ ਕੇਂਦਰ ਚੁਣ ਸਕਣਗੇ | ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਆਨਲਾਈਨ ਪ੍ਰੀਖਿਆ ਕਰਵਾਈ ਜਾਏਗੀ ਹਾਲਾਂਕਿ ਸਾਈਬਰ ਅਪਰਾਧ ਵਿਚ ਚੁਣੌਤੀ ਹੈ ਪਰ ਸਾਨੂੰ ਸਿਸਟਮ 'ਤੇ ਭਰੋਸਾ ਕਰਨਾ ਹੋਏਗਾ | ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ | ਸਰਕਾਰ ਨਹੀਂ ਚਾਹੁੰਦੀ ਕਿ ਕੋਈ ਪੈਸੇ ਦੇ ਕੇ ਤੁਹਾਡੀ ਸੀਟ ਖੋਹ ਲਏ | ਇਹ ਜੋ ਘਟਨਾ ਹੋਈ ਹੈ, ਉਸ ਤੋਂ ਅਸੀਂ ਬਹੁਤ ਚਿੰਤਤ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਚੀਜ਼ ਤੋਂ ਮੰੂਹ ਨਹੀਂ ਫੇਰ ਰਹੇ, ਜੋ ਤੱਥ ਹੈ ਉਹ ਲੁਕਣਾ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਮੀਡੀਆ ਹੀ ਇਸ ਨੂੰ ਇੱਥੋਂ ਤੱਕ ਲੈ ਕੇ ਆਇਆ ਹੈ | ਅਸੀਂ ਚਾਹੁੰਦੇ ਹਾਂ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਸਮਝੇ |

ਪਿਛਲੀ ਖ਼ਬਰ ਮੱਧ ਪੂਰਬ ਤਣਾਅ ਦਾ ਅਸਰ-'ਬਿ੍ਕਸ' ਸੰਮੇਲਨ ਸਾਂਝੇ ਬਿਆਨ ਤੋਂ ਬਿਨਾਂ ਸਮਾਪਤ ਅਗਲੀ ਖ਼ਬਰ ਏਅਰ ਇੰਡੀਆ ਦੀ ਪਹਿਲੀ ਉਡਾਣ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।