06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਏਅਰ ਇੰਡੀਆ ਵਲੋਂ ਨਵਾਂ ਸੀ.ਈ.ਓ. ਨਿਯੁਕਤ

ਨਵੀਂ ਦਿੱਲੀ, 5 ਅਗਸਤ (ਪੀ.ਟੀ.ਆਈ.)-ਏਅਰ ਇੰਡੀਆ ਦੀ ਵਾਗਡੋਰ ਸੰਭਾਲਣ ਲਈ ਤਿਆਰ ਤੇਵੋਲਡੇ ਗੇਬਰੇਮਾਰੀਅਮ ਕੋਲ ਇਥੋਪੀਅਨ ਏਅਰਲਾਈਨਜ਼ ਗਰੁੱਪ ਵਿਚ ਲਗਭਗ ਚਾਰ ਦਹਾਕਿਆਂ ਦਾ ਤਜਰਬਾ ਹੈ, ਜਿਸ ਨੇ 11 ਸਾਲਾਂ ਤੋਂ ਵੱਧ ਸਮੇਂ ਤੱਕ ਸੀ.ਈ.ਓ. ਵਜੋਂ ਨਿਭਾਈ ਗਈ ਸੇਵਾ ਵੀ ਸ਼ਾਮਿਲ ਹੈ।

ਅਜੀਤ ਡੈਸਕ 06-08-2026

ਨਵੀਂ ਦਿੱਲੀ, 5 ਅਗਸਤ (ਪੀ.ਟੀ.ਆਈ.)-ਏਅਰ ਇੰਡੀਆ ਦੀ ਵਾਗਡੋਰ ਸੰਭਾਲਣ ਲਈ ਤਿਆਰ ਤੇਵੋਲਡੇ ਗੇਬਰੇਮਾਰੀਅਮ ਕੋਲ ਇਥੋਪੀਅਨ ਏਅਰਲਾਈਨਜ਼ ਗਰੁੱਪ ਵਿਚ ਲਗਭਗ ਚਾਰ ਦਹਾਕਿਆਂ ਦਾ ਤਜਰਬਾ ਹੈ, ਜਿਸ ਨੇ 11 ਸਾਲਾਂ ਤੋਂ ਵੱਧ ਸਮੇਂ ਤੱਕ ਸੀ.ਈ.ਓ. ਵਜੋਂ ਨਿਭਾਈ ਗਈ ਸੇਵਾ ਵੀ ਸ਼ਾਮਿਲ ਹੈ। ਵਰਤਮਾਨ ਵਿਚ ਉਹ ਡੈਲਟਾ ਏਅਰਲਾਈਨਜ਼ ਦੇ ਨਾਲ-ਨਾਲ ਆਈ.ਐਫ.ਸੀ. /ਵਿਸ਼ਵ ਬੈਂਕ ਗਰੁੱਪ ਲਈ ਸੀਨੀਅਰ ਰਣਨੀਤਕ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਏਅਰ ਇੰਡੀਆ ਨੇ ਬੁੱਧਵਾਰ ਨੂੰ ਗੇਬਰੇਮਾਰੀਅਮ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ, ਉਹ ਕੈਂਪਬੈਲ ਵਿਲਸਨ ਦੀ ਥਾਂ ਲੈਣਗੇ ਜਿਨ੍ਹਾਂ ਨੇ ਅਪ੍ਰੈਲ ਵਿਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਇਥੋਪੀਆ ਦੇ ਨਾਗਰਿਕ ਗੇਬਰੇਮਾਰੀਅਮ ਜਨਵਰੀ 2022 ਵਿਚ ਟਾਟਾ ਗਰੁੱਪ ਵਲੋਂ ਸਰਕਾਰ ਤੋਂ ਏਅਰ ਇੰਡੀਆ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਸ ਏਅਰਲਾਈਨ ਦੀ ਅਗਵਾਈ ਕਰਨ ਵਾਲੇ ਦੂਜੇ ਵਿਦੇਸ਼ੀ ਨਾਗਰਿਕ ਹੋਣਗੇ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਨਵੇਂ ਰਾਜ ਸਭਾ ਮੈਂਬਰਾਂ ਨਾਲ ਮੁਲਾਕਾਤ ਅਗਲੀ ਖ਼ਬਰ ਦਿੱਲੀ ’ਚ ਮੁੜ ਭਖੀ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।