06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਦਿੱਲੀ ’ਚ ਮੁੜ ਭਖੀ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ

ਨਵੀ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ) - ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਇਕ ਵਾਰ ਫਿਰ ਦਿੱਲੀ ਪਹੁੰਚ ਗਿਆ ਹੈ, ਜਿਸ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ’ਤੇ ਮੁਲਾਕਾਤਾਂ ਦਾ ਦੌਰ ਜਾਰੀ ਹੈ, ਜਿਸ ’ਚ ਪਾਰਟੀ ’ਚ ਵਿਰੋਧ ਦਾ ਚਿਹਰਾ ਬਣ ਕੇ ਉੱਭਰੇ ਚਰਨਜੀਤ ਸਿੰਘ ਚੰਨੀ ਸ਼ਾਮਿਲ ਹਨ। ਰੰਧਾਵਾ ਦੀ ਰਿਹਾਇਸ਼ ’ਤੇ ਹੋਈ ਬੁੱਧਵਾਰ ਦੀ ਮੀਟਿੰਗ ਤੋਂ ਪਹਿਲਾਂ ਚੰਨੀ ਦੀ ਮੰਗਲਵਾਰ ਰਾਤ ਨੂੰ ਕਾਂਗਰਸ (ਸੰਗਠਨ) ਦੇ ਮਹਾਂ ਸਕੱਤਰ ਕੇ.ਸੀ. ਵੇਨੂਗੋਪਾਲ ਨਾਲ ਮੁਲਾਕਾਤ ਹੋਈ। ਹਲਕਿਆਂ

ਅਜੀਤ ਡੈਸਕ 06-08-2026

ਨਵੀ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ) - ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਇਕ ਵਾਰ ਫਿਰ ਦਿੱਲੀ ਪਹੁੰਚ ਗਿਆ ਹੈ, ਜਿਸ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ’ਤੇ ਮੁਲਾਕਾਤਾਂ ਦਾ ਦੌਰ ਜਾਰੀ ਹੈ, ਜਿਸ ’ਚ ਪਾਰਟੀ ’ਚ ਵਿਰੋਧ ਦਾ ਚਿਹਰਾ ਬਣ ਕੇ ਉੱਭਰੇ ਚਰਨਜੀਤ ਸਿੰਘ ਚੰਨੀ ਸ਼ਾਮਿਲ ਹਨ। ਰੰਧਾਵਾ ਦੀ ਰਿਹਾਇਸ਼ ’ਤੇ ਹੋਈ ਬੁੱਧਵਾਰ ਦੀ ਮੀਟਿੰਗ ਤੋਂ ਪਹਿਲਾਂ ਚੰਨੀ ਦੀ ਮੰਗਲਵਾਰ ਰਾਤ ਨੂੰ ਕਾਂਗਰਸ (ਸੰਗਠਨ) ਦੇ ਮਹਾਂ ਸਕੱਤਰ ਕੇ.ਸੀ. ਵੇਨੂਗੋਪਾਲ ਨਾਲ ਮੁਲਾਕਾਤ ਹੋਈ। ਹਲਕਿਆਂ ਮੁਤਾਬਿਕ ਮੰਗਲਵਾਰ ਸ਼ਾਮ ਤਕਰੀਬਨ ਸਾਢੇ 6 ਵਜੇ ਦਿੱਲੀ ’ਚ ਚੰਨੀ ਅਤੇ ਵੇਨੂਗੋਪਾਲ ਦੀ ਮੁਲਾਕਾਤ ਹੋਈ। ਇਹ ਮੁਲਾਕਾਤ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ’ਚ ਲੱਗ ਰਹੇ ਪੋਸਟਰਾਂ ਦੇ ਸਿਲਸਿਲੇ ’ਚ ਹੋਈ। ਹਲਕਿਆਂ ਮੁਤਾਬਿਕ ਹਾਈਕਮਾਨ ਨੇ ਚੰਨੀ ਨੂੰ ਤਲਬ ਕਰਦੇ ਹੋਏ ਉਨ੍ਹਾਂ ਨੂੰ ਆਖਰੀ ਚਿਤਾਵਨੀ ਦਿੰਦਿਆਂ ਅਜਿਹੀਆਂ ਕਾਰਵਾਈਆਂ ’ਤੇ ਫੌਰੀ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਸੂਤਰਾਂ ਮੁਤਾਬਿਕ ਚੰਨੀ ਇਸ ਮਾਮਲੇ ’ਚ ਪਿੱਛੇ ਨਾ ਹਟਣ ਦੇ ਬਜ਼ਿੱਦ ਹਨ। ਜ਼ਿਕਰਯੋਗ ਹੈ ਕਿ ਬਘੇਲ ਦੇ ਪੰਜਾਬ ਦੌਰੇ ਦੌਰਾਨ ਚੰਨੀ-ਵੜਿੰਗ ਵਿਵਾਦ ਹੋਰ ਭਖ ਕੇ ਸਾਹਮਣੇ  ਆਇਆ ਹੈ, ਜਿਸ ’ਚ ਦੋਹਾਂ ਨੇਤਾਵਾਂ ਦੇ ਸਮਰਥਕ ਇਕ ਦੂਜੇ ਦੇ ਖ਼ਿਲਾਫ਼ ਪੋਸਟਰ ਲਗਾ ਕੇ ਵਿਰੋਧ ਪ੍ਰਗਟਾ ਰਹੇ ਹਨ।  ਇਸੇ ਕਵਾਇਦ ’ਚ ਪੰਜਾਬ ਮਾਮਲਿਆਂ ਦੇ ਇੰਚਾਰਜ ਬਘੇਲ ਨੂੰ ਵੀ ਪੋਸਟਰਾਂ ’ਚ ਜਨਰਲ ਡਾਇਰ ਵਜੋਂ ਦਰਸਾਇਆ ਗਿਆ ਹੈ।
ਰੰਧਾਵਾ ਦੇ ਘਰ ਹੋਈ ਮੀਟਿੰਗ
ਚੰਨੀ ਨੇ ਮੰਗਲਵਾਰ ਸ਼ਾਮ ਨੂੰ ਕੇ.ਸੀ. ਵੇਨੂਗੋਪਾਲ ਨਾਲ ਹੋਈ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਰੰਧਾਵਾ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਤਕਰੀਬਨ ਅੱਧਾ ਘੰਟਾ ਚੱਲੀ ਇਸ ਮੀਟਿੰਗ ਨੂੰ ਪੰਜਾਬ ਕਾਂਗਰਸ ਦੇ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੀਟਿੰਗ ਤੋਂ ਬਾਅਦ ਚੰਨੀ ਬਿਨਾਂ ਮੀਡੀਆ ਨਾਲ ਗੱਲ ਕੀਤੇ ਨਿਕਲ ਗਏ। ਹਾਲਾਂਕਿ ਰੰਧਾਵਾ ਨੇ ਦੋਸ਼ਾਂ ਨੂੰ ਖਾਰਜ ਕੀਤਾ। ਰੰਧਾਵਾ ਨੇ ਕਾਂਗਰਸ ਨਾਲ ਆਪਣਾ ਪੁਰਾਣਾ ਨਾਤਾ ਦੱਸਦਿਆਂ ਕਿਹਾ ਕਿ 1946 ’ਚ ਉਨ੍ਹਾਂ ਦੇ ਪਿਤਾ ਜੀ ਮੰਤਰੀ ਬਣ ਗਏ ਸਨ। ਸਾਡਾ ਪੂਰਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੈ ਅਤੇ ਅਸੀਂ ਕਾਂਗਰਸ ਨੂੰ ਖੂਨ ਪਸੀਨੇ ਨਾਲ ਸਿੰਜਿਆ ਹੈ। ਰੰਧਾਵਾ ਨੇ ਆਪਣੇ ਨਾਲ-ਨਾਲ ਚਰਨਜੀਤ ਸਿੰਘ ਚੰਨੀ ਦੀ ਪਾਰਟੀ ਪ੍ਰਤੀ ਵਫਾਦਾਰੀ ਦਾ ਦਾਅਵਾ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਅਸੀਂ ਪੱਕੇ ਕਾਂਗਰਸੀ ਹਾਂ ਅਤੇ ਚਰਨਜੀਤ ਸਿੰਘ ਚੰਨੀ ਵੀ ਇਸ ’ਚ ਸ਼ਾਮਿਲ ਹਨ। ਰੰਧਾਵਾ ਨੇ ਵੜਿੰਗ ਦੀ ਸਭਾ ’ਚ ਚਰਨਜੀਤ ਸਿੰਘ ਚੰਨੀ ਦੇ ਨਾਅਰੇ ਲਗਾਉਣ ’ਤੇ ਸਿੱਧਾ ਜਵਾਬ ਨਾ ਦਿੰਦਿਆ ਇਹ ਹੀ ਕਿਹਾ ਕਿ ਕਾਂਗਰਸੀ ਕਾਰਜਕਰਤਾ ਸਿਰਫ ਕਾਂਗਰਸ ਦੇ ਹੱਕ ’ਚ ਨਾਅਰੇ ਲਗਾ ਰਹੇ ਹਨ। ਕਿਸੇ ਦੂਜੀ ਪਾਰਟੀ ਦੇ ਨੇਤਾ ਦੇ ਨਹੀਂ। ਉਨ੍ਹਾਂ ਬਘੇਲ ਦੇ ਖ਼ਿਲਾਫ਼ ਨਾਅਰੇਬਾਜ਼ੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਕੰਮ ਕਿਸੇ ਵਿਰੋਧੀ ਧਿਰ ਦਾ ਵੀ ਹੋ ਸਕਦਾ ਹੈ।

ਪਿਛਲੀ ਖ਼ਬਰ ਏਅਰ ਇੰਡੀਆ ਵਲੋਂ ਨਵਾਂ ਸੀ.ਈ.ਓ. ਨਿਯੁਕਤ ਅਗਲੀ ਖ਼ਬਰ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਨੁਸਾਰ ਹੀ ਬੇਅਦਬੀ ਕਾਨੂੰਨ ’ਚ ਸੋਧਾਂ ਲਈ ਅੱਗੇ ਵਧ ਰਹੀ ਹੈ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।