06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮÏਤ ਦੀ ਸਜ਼ਾ

ਅਜੀਤ ਡੈਸਕ 09-05-2026
ਪੁਡੂਚੇਰੀ, 8 ਮਈ (ਪੀ.ਟੀ.ਆਈ.)-ਪੁਡੂਚੇਰੀ ਫਾਸਟ ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਐੱਮ.ਡੀ. ਸੁਮਤੀ ਨੇ ਸ਼ੁੱਕਰਵਾਰ ਨੂੰ ਪੁਡੂਚੇਰੀ ਵਿੱਚ 2024 ਵਿੱਚ ਇੱਕ 9 ਸਾਲਾਂ ਦੀ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀ 'ਕੱਕਾ' ਉਰਫ਼ ਕਰੁਣਾਸ ਨੂੰ ਮÏਤ (ਫਾਂਸੀ) ਦੀ ਸਜ਼ਾ ਸੁਣਾਈ¢ ਤੀਹ ਅਪ੍ਰੈਲ ਨੂੰ , ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਜੱਜ ਨੇ 2024 ਵਿੱਚ ਨਾਬਾਲਗ ਕੁੜੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ 'ਚ ਦੋਸ਼ੀ ਪਾਇਆ ਸੀ¢ ਉਸ ਨੂੰ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਸੀ¢ ਇਸ ਤੋਂ ਬਾਅਦ, ਸਜ਼ਾ ਸੁਣਾਉਣ ਲਈ ਕੇਸ ਸਨਿਚਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ¢ ਸ਼ੁਰੂ ਵਿਚ ਲੜਕੀ ਦੀ ਮਾਰਚ 2024 ਵਿੱਚ ਉਸ ਦੇ ਘਰ ਤੋਂ ਲਾਪਤਾ ਹੋਣ ਦੀ ਖ਼ਬਰ ਆਈ ਸੀ¢ ਬਾਅਦ ਵਿਚ ਉਸ ਦੀ ਲਾਸ਼ ਇਕ ਸਥਾਨਕ ਨਾਲੇ ਵਿੱਚੋਂ ਮਿਲੀ ਸੀ¢ ਅਦਾਲਤ ਨੇ ਪੀੜਤ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ¢

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪੰਜਾਬ 'ਚ ਵਧਦੇ ਨਸ਼ੇ ਦੇ ਖ਼ਤਰੇ 'ਤੇ ਜਤਾਈ ਚਿੰਤਾ ਅਗਲੀ ਖ਼ਬਰ ਅਦਾਲਤ ਨੇ ਟਰੰਪ ਵਲੋਂ ਲਗਾਏ 10 ਫ਼ੀਸਦੀ ਆਲਮੀ ਟੈਰਿਫ਼ ਨੂੰ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।