ਫਗਵਾੜਾ, 19 ਜੁਲਾਈ (ਹਰਜੋਤ ਸਿੰਘ ਚਾਨਾ)- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਧਾਰਾ 420 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਪੁੱਤਰ ਲੇਟ ਜਗਜੀਤ ਸਿੰਘ ਵਾਸੀ ਕੀਰਤੀ ਹਸਪਤਾਲ ਬੰਗਾ ਰੋਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਪਤੀ ਪਤਨੀ ਵਲੋਂ ਉਸ ਤੋਂ ਵਿਦੇਸ਼ 'ਚ ਇੰਨਵੈਸਟਮੈਂਟ ਦੇ ਨਾਮ 'ਤੇ ਕਰੀਬ ਇੱਕ ਕਰੋੜ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਫ਼ਰਾਰ ਹੋ ਗਏ ਜਿਸ ਸਬੰਧ 'ਚ ਪੁਲਿਸ ਨੇ ਵਿਨੋਦ ਕੁਮਾਰ ਪੁੱਤਰ ਲੇਟ ਚਮਨ ਲਾਲ, ਮੀਨਾ ਰਾਣੀ ਪਤਨੀ ਵਿਨੋਦ ਕੁਮਾਰ ਵਾਸੀਆਨ ਮੁਟਿਆਰਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |