16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭੁਲੱਥ ਤੋਂ ਕਮਰਾਏ ਸੜਕ ਦੇ ਕਿਨਾਰੇ 'ਤੇ ਪਾਣੀ ਦੇ ਖੜ੍ਹੇ ਹੋਣ ਨਾਲ ਰਾਹਗੀਰ ਡਾਹਢੇ ਪਰੇਸ਼ਾਨ

ਅਜੀਤ ਡੈਸਕ 20-07-2025
ਭੁਲੱਥ, 19 ਜੁਲਾਈ (ਮਨਜੀਤ ਸਿੰਘ ਰਤਨ)- ਭੁਲੱਥ ਤੋਂ ਨਗਰ ਕਮਰਾਏ ਜਾਣ ਵਾਲੀ ਸੜਕ ਦੇ ਕਿਨਾਰੇ 'ਤੇ ਲੰਮਾ ਸਮਾਂ ਪਾਣੀ ਖੜੇ ਹੋਣ ਨਾਲ ਰਾਹਗੀਰਾਂ ਤੇ ਸੜਕ ਦੇ ਕਿਨਾਰੇ ਦੁਕਾਨਦਾਰਾਂ ਨੂੰ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਹਕੂਮਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸਾਇਟੀ, ਅਰਜਨ ਸਿੰਘ, ਨੰਬਰਦਾਰ ਗੁਰਧਿਆਨ ਸਿੰਘ, ਤਜਿੰਦਰ ਪਾਲ ਸਿੰਘ, ਕਰਨਦੀਪ ਸਿੰਘ, ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸੜਕ ਦਾ ਕਿਨਾਰਾ ਠੀਕ ਨਾ ਹੋਣ ਕਰਕੇ ਇਸ 'ਤੇ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਲੰਮਾ ਸਮਾਂ ਬੀਤਣ 'ਤੇ ਵੀ ਨਹੀਂ ਨਿਕਲਦਾ | ਇਸ ਨਾਲ ਦੁਕਾਨਦਾਰਾਂ ਨੂੰ ਤਾਂ ਪਰੇਸ਼ਾਨੀ ਹੁੰਦੀ ਹੀ ਹੈ | ਸੜਕ 'ਤੇ ਚੱਲਦੇ ਰਾਹਗੀਰਾਂ ਨੂੰ ਵੀ ਇਸ ਪਾਣੀ ਕਾਰਨ ਡਾਢੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ ਸੜਕ 'ਤੇ ਖੜੇ ਪਾਣੀ ਵਿਚ ਵਾਹਨ ਦੇ ਚੱਲਣ ਦੇ ਨਾਲ ਉਨ੍ਹਾਂ ਜਿੱਥੇ ਉਨ੍ਹਾਂ ਦੇ ਕੱਪੜੇ ਖ਼ਰਾਬ ਹੁੰਦੇ ਹਨ ਉੱਥੇ ਭਾਰੀ ਵਾਹਨ ਦੇ ਲੰਘਣ ਨਾਲ ਰਾਹਗੀਰ ਪਾਣੀ ਨਾਲ ਵੀ ਲਿੱਬੜ ਜਾਂਦੇ ਹਨ | ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਜਗ੍ਹਾ 'ਤੇ ਖੜੇ ਪਾਣੀ ਤੇ ਚੱਲਦਾ ਮੱਛਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਸੰਬੰਧੀ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਜਦੋਂ ਵੀ ਕੋਈ ਗੱਡੀ ਇਸ ਪਾਣੀ ਵਿਚੋਂ ਤੇਜ਼ ਲੰਘਦੀ ਹੈ ਤਾਂ ਪਾਣੀ ਉੱਛਲ ਕੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਜਾ ਡਿਗਦਾ ਹੈ ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਪਾਣੀ ਡਿੱਗਣ ਦੇ ਨਾਲ ਉਨ੍ਹਾਂ ਦੀ ਦੁਕਾਨਦਾਰੀ 'ਤੇ ਵੀ ਅਸਰ ਹੁੰਦਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਇਸ ਰਸਤੇ ਨੂੰ ਠੀਕ ਕੀਤਾ ਜਾਵੇ ਤਾਂ ਜੋ ਪਾਣੀ ਨਾ ਖੜਾ ਹੋਵੇ ਤੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ 'ਚ ਬੇਲੋੜੀ ਸਿਆਸੀ ਦਖ਼ਲ-ਅੰਦਾਜ਼ੀ ਸਕੂਲਾਂ ਦਾ ਮਾਹੌਲ ਕਰੇਗੀ ਖਰਾਬ- ਨਾਨਕਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।