16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਾਈ ਵੋਲਟੇਜ ਤਾਰਾਂ ਦੇ ਸਹਾਰੇ ਖੜ੍ਹਾ ਸਫ਼ੈਦੇ ਦਾ ਰੁੱਖ ਦੇ ਸਕਦੈ ਵੱਡੇ ਹਾਦਸੇ ਨੂੰ ਸੱਦਾ

ਅਜੀਤ ਡੈਸਕ 20-07-2025
ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)- ਪੀਰ ਚੌਧਰੀ ਰੋਡ 'ਤੇ ਪਸ਼ੂ ਪਾਲਣ ਵਿਭਾਗ ਦਫ਼ਤਰ ਦੇ ਅੰਦਰ ਇਕ ਸਫ਼ੈਦੇ ਦਾ ਰੁੱਖ ਜੋ ਕਿ ਹਾਈ ਵੋਲਟੇਜ ਤਾਰਾਂ ਦੇ ਸਹਾਰੇ ਖੜ੍ਹਾ ਹੈ, ਜੋ ਕਿਸੇ ਵੇਲੇ ਵੀ ਹੇਠਾਂ ਡਿਗ ਕਿਸੇ ਦਾ ਜਾਨੀ ਨੁਕਸਾਨ ਕਰ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੇਟਰ ਕੈਲਾਸ਼ ਕਲੋਨੀ ਦੇ ਵਾਸੀ ਰਕੇਸ਼ ਕਟੋਚ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਅੰਦਰ ਇਕ ਸਫ਼ੈਦੇ ਦਾ ਦਰਖ਼ਤ ਹੈ ਟੁੱਟ ਕੇ ਹਾਈ ਵੋਲਟੇਜ ਤਾਰਾਂ ਦੇ ਸਹਾਰੇ ਖੜ੍ਹਾ ਹੈ, ਜੋ ਕਿ ਕਿਸੇ ਸਮੇਂ ਵੀ ਡਿਗ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ 'ਤੇ ਸਫ਼ੈਦੇ ਦਰਖ਼ਤ ਹੈ, ਉਸ ਦੇ ਨੇੜੇ ਹੀ ਸਕੂਲ ਹੈ ਅਤੇ ਇਸੇ ਸੜਕ 'ਤੇ ਬਾਬਾ ਪੀਰ ਚੌਧਰੀ ਦਾ ਦਰਬਾਰ ਹੈ, ਜਿਸ ਕਾਰਨ ਇਸ ਸੜਕ 'ਤੇ ਕਾਫ਼ੀ ਆਵਾਜਾਈ ਰਹਿੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਦਰਖ਼ਤ ਨੂੰ ਕਟਵਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ | ਇਸ ਮੌਕੇ ਡਾ. ਮੁਹੰਮਦ ਰਮਜ਼ਾਨ, ਕਿਰਪਾਲ ਸਿੰਘ, ਅਮਨ ਬੱਤਰਾ, ਮਨਜਿੰਦਰ ਸਿੰਘ, ਅਮਨ ਬਹਿਲ, ਰਜਿੰਦਰ ਕੁਮਾਰ, ਮਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਦਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ-ਡਾ. ਦਲਜੀਤ ਸਿੰਘ ਖਹਿਰਾ ਅਗਲੀ ਖ਼ਬਰ ਬੇਅਦਬੀ ਸੰਬੰਧੀ ਬਣ ਰਹੇ ਕਾਨੂੰਨ ਦੀ ਕਿਤੇ ਦੁਰਵਰਤੋਂ ਨਾ ਹੋਵੇ- ਢੱਡਰੀਆਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।