27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਘਰ ਵਿਚ ਦਾਖਲ ਹੋ ਕੇ ਘਰੇਲੂ ਸਾਮਾਨ ਦੀ ਕੀਤੀ ਭੰਨਤੋੜ, 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 19-07-2025
ਫੱਤੂਢੀਂਗਾ, 18 ਜੁਲਾਈ (ਬਲਜੀਤ ਸਿੰਘ)- ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਘਰ ਵਿਚ ਦਾਖਲ ਹੋ ਕੇ ਘਰ ਵਿਚ ਸੁੱਤੀਆਂ ਔਰਤਾਂ ਦੀ ਜਿੱਥੇ ਕੁੱਟਮਾਰ ਕੀਤੀ ਉੱਥੇ ਨਾਲ ਹੀ ਘਰ ਦੇ ਘਰੇਲੂ ਸਾਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਫੱਤੂਢੀਂਗਾ ਦੇ ਐਸ.ਐਚ.ਓ. ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਹ ਆਪਣੀ ਪਰਿਵਾਰ ਨਾਲ ਘਰ ਵਿਚ ਸੁੱਤੇ ਪਏ ਸਨ ਕਿ ਤੜਕੇ ਕਰੀਬ ਤਿੰਨ ਚਾਰ ਵਜੇ ਪਿੰਡ ਦੇ ਕੁਝ ਵਿਅਕਤੀ ਉਨ੍ਹਾਂ ਦਾ ਮੇਨ ਦਰਵਾਜ਼ਾ ਦਾ ਤਾਲਾ ਤੋੜ ਕੇ ਘਰ ਵਿਚ ਦਾਖਲ ਹੋਏ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਘਰ ਦੇ ਕੀਮਤੀ ਸਾਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਮੌਕੇ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ 'ਤੇ ਅਜੇ ਦੀਪ ਸਿੰਘ, ਰਾਜਨਦੀਪ ਸਿੰਘ ਉਰਫ ਜੱਗੂ, ਘੋਦਾ ਵਿਸ਼ਾਲ, ਦਿਲਜਾਨ ਸਿੰਘ, ਹਰਦੀਪ ਸਿੰਘ, ਨਵਜੋਤ ਸਿੰਘ, ਕਰਨਵੀਰ ਸਿੰਘ, ਮੰਨੂ ਪਤਨੀ ਸੋਨੀ, ਲਵਪ੍ਰੀਤ ਕੌਰ ਪਤਨੀ ਧਰਮਪਾਲ ਵਿਰੁੱਧ ਮਾਮਲਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਇਲਾਕੇ 'ਚ ਗੁੰਡਾਗਰਦੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਵਡਾਲਾ ਕਾਲੋਨੀ 'ਚ ਭਗਵਾਨ ਵਾਲਮੀਕਿ ਮੰਦਿਰ ਦੇ ਸਾਹਮਣੇ ਖੁੱਲਿ੍ਹਆ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੀ ਮੰਗ ਅਗਲੀ ਖ਼ਬਰ ਟਰਾਂਸਪੋਰਟ ਤੇ ਮਾਲ ਵਿਭਾਗ ਦੀਆਂ 32 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਤੇ ਡੋਰ ਸਟੈੱਪ ਡਲਿਵਰੀ ਰਾਹੀਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।