01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਫਗਵਾਡ਼ਾ ਨਗਰ ਨਿਗਮ ਦੇ ਗੈਰ-ਜ਼ਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿੰਦਾ

ਫਗਵਾਡ਼ਾ, 31 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾਡ਼ਾ ਤੋ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਵਲਪਿੰਡੀ ਨੇ ਕਿਹਾ ਕਿ ਫਗਵਾਡ਼ਾ ਨਗਰ ਨਿਗਮ ਦੇ ਗੈਰ ਜਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦਾ ਹੈ । ਸੁਰਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਫਗਵਾਡ਼ਾ ਨਗਰ ਨਿਗਮ ਦਾ ਪਿਛਲੇ ਸਾਲ ਸਿਵਲ ਹਸਪਤਾਲ ਵਿੱਚ ਕੂਡ਼ਾ ਚੁੱਕਣ ਵਾਲੀ ਗੱਡੀ ਰਾਹੀਂ ਇੱਕ ਲਾਸ਼ ਪਹੁੰਚਾਉਣ ਦੇ ਮਾਮਲੇ ਨੇ ਕਾਫ਼ੀ ਵਿਵਾਦ ਪੈਦਾ ਕੀਤਾ ਸੀ।

ਅਜੀਤ ਡੈਸਕ 01-11-2026
ਫਗਵਾਡ਼ਾ, 31 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾਡ਼ਾ ਤੋ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਵਲਪਿੰਡੀ ਨੇ ਕਿਹਾ ਕਿ ਫਗਵਾਡ਼ਾ ਨਗਰ ਨਿਗਮ ਦੇ ਗੈਰ ਜਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦਾ ਹੈ । ਸੁਰਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਫਗਵਾਡ਼ਾ ਨਗਰ ਨਿਗਮ ਦਾ ਪਿਛਲੇ ਸਾਲ ਸਿਵਲ ਹਸਪਤਾਲ ਵਿੱਚ ਕੂਡ਼ਾ ਚੁੱਕਣ ਵਾਲੀ ਗੱਡੀ ਰਾਹੀਂ ਇੱਕ ਲਾਸ਼ ਪਹੁੰਚਾਉਣ ਦੇ ਮਾਮਲੇ ਨੇ ਕਾਫ਼ੀ ਵਿਵਾਦ ਪੈਦਾ ਕੀਤਾ ਸੀ। ਹੁਣ ਮੁਡ਼ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਜਲੰਧਰ ਵਿਖੇ ਚੱਲ ਰਹੇ ਹਾਕੀ ਟੂਰਨਾਮੈਂਟ ਦੌਰਾਨ ਡਿਊਟੀ ਲਈ ਫਗਵਾਡ਼ਾ ਤੋਂ ਭੇਜੇ ਗਏ ਸਫ਼ਾਈ ਸੇਵਕਾਂ ਨੂੰ ਕਥਿਤ ਤੌਰ ’ਤੇ ਕੂਡ਼ਾ ਚੁੱਕਣ ਵਾਲੀ ਟਰਾਲੀ ਵਿੱਚ ਬਿਠਾ ਕੇ ਲਿਜਾਇਆ ਗਿਆ। ਇਹ ਬਹੁਤ ਹੀ ਅਫ਼ਸੋਸਨਾਕ ਅਤੇ ਸ਼ਰਮਨਾਕ ਗੱਲ ਹੈ। ਸਫ਼ਾਈ ਸੇਵਕ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਉਹ ਆਪਣੀ ਮਿਹਨਤ ਨਾਲ ਸ਼ਹਿਰ ਨੂੰ ਸਾਫ਼ ਰੱਖਦੇ ਹਨ ਅਤੇ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਮਾਣ-ਸਨਮਾਨ ਦਾ ਖਿਆਲ ਰੱਖਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਫਗਵਾਡ਼ਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਸਫ਼ਾਈ ਸੇਵਕਾਂ ਦਾ ਸਨਮਾਨ ਕਰ ਉਹ ਵੀ ਇਨਸਾਨ ਹਨ ਅਤੇ ਬਰਾਬਰ ਦੇ ਹੱਕਦਾਰ ਹਨ।
ਪਿਛਲੀ ਖ਼ਬਰ ਭੁਲੱਥ ਵਿਖੇ ਚੋਰਾਂ ਦੇ ਹੌਸਲੇ ਬੁਲੰਦ, ਸੁੱਤੇ ਪਏ ਕਿਰਾਏਦਾਰਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੀਆਂ ਲਗਾ ਕੇ ਮੋਟਰਸਾਈਕਲ ਤ... ਅਗਲੀ ਖ਼ਬਰ ਸਿੱਖਿਆ ਦੇ ਖੇਤਰ ’ਚ ਪ੍ਰਵਾਸੀ ਵੀਰਾਂ ਦਾ ਅਹਿਮ ਯੋਗਦਾਨ-ਭਗਵਾਨ ਦਾਸ ਜੱਸੋਮਜਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।