ਸੰਤ ਬਾਬਾ ਖਡ਼ਗ ਸਿੰਘ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ’ਚ ਕਰਵਾਏ ਗਏ ਧਾਰਮਿਕ ਸਮਾਗਮ
ਤਲਵੰਡੀ ਚੌਧਰੀਆਂ 31 ਅਕਤੂਬਰ (ਪਰਸਨ ਲਾਲ ਭੋਲਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਖਡ਼ਗ ਸਿੰਘ ਦੰਦੂਪੁਰ ਵੱਲੋਂ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਗ ਸਿੰਘ ਜੀ ਦੇ 170ਵੇਂ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਰਖਾਏ ਗਏ 32 ਸ੍ਰੀ ਅਖੰਡ ਪਾਠਾਂ ਦੀ ਲਡ਼ੀ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਖੁੱਲੇ ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨ ਸਜਾਏ ਗਏ।
ਅਜੀਤ ਡੈਸਕ
01-11-2026