27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਟਰਾਂਸਪੋਰਟ ਤੇ ਮਾਲ ਵਿਭਾਗ ਦੀਆਂ 32 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਤੇ ਡੋਰ ਸਟੈੱਪ ਡਲਿਵਰੀ ਰਾਹੀਂ ਸ਼ੁਰੂ

ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ | ਅਜੀਤ ਤਸਵੀਰ <br/> 19-07-2025
ਕਪੂਰਥਲਾ, 18 ਜੁਲਾਈ (ਅਮਰਜੀਤ ਕੋਮਲ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਸਾਨ, ਤੇਜ਼ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਟਰਾਂਸਪੋਰਟ ਤੇ ਮਾਲ ਵਿਭਾਗ ਦੀਆਂ ਕੁੱਲ 32 ਨਵੀਆਂ ਸੇਵਾਵਾਂ ਨੂੰ ਸੇਵਾ ਕੇਂਦਰ ਤੇ ਡੋਰ ਸਟੈੱਪ ਡਲਿਵਰੀ ਰਾਹੀਂ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਹੁਣ ਲੋਕ 1076 ਨੰਬਰ 'ਤੇ ਕਾਲ ਕਰਕੇ ਆਪਣੇ ਘਰ ਬੈਠੇ ਹੀ ਇਹ ਸੇਵਾਵਾਂ ਆਸਾਨੀ ਨਾਲ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਿਤ 5 ਕੰਮ ਜਿਵੇਂ ਕਿ ਡੀਡ ਰਜਿਸਟਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨ, ਪੂਰਵ ਪੜਤਾਲ ਲਈ ਡੀਡ ਜਮ੍ਹਾ ਕਰਨ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਲਈ ਬੇਨਤੀ (ਵਿਰਸੇ ਜਾਂ ਰਜਿਸਟਰਡ ਡੀਡ ਦੇ ਆਧਾਰ 'ਤੇ ਰਪਟਾਂ ਦੇ ਦਾਖ਼ਲੇ ਲਈ ਬੇਨਤੀ), (ਅਦਾਲਤੀ ਆਦੇਸ਼ਾਂ, ਬੈਂਕ ਕਰਜ਼ੇ ਦੇ ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ/ ਗਿਰਵੀਨਾਮੇ ਦੀ ਮਾਫ਼ੀ ਨਾਲ ਸਬੰਧਿਤ), ਫ਼ਰਦ ਬਦਰ ਲਈ ਬੇਨਤੀ (ਰਿਕਾਰਡ 'ਚ ਸੁਧਾਰ), ਡਿਜੀਟਲ ਤੌਰ 'ਤੇ ਦਸਤਖ਼ਤ ਕੀਤੀ ਫ਼ਰਦ ਲਈ ਬੇਨਤੀ ਦੀ ਸੇਵਾ ਲਈ ਜਾ ਸਕਦੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਲਗਭਗ 27 ਸੇਵਾਵਾਂ ਵੀ ਹੁਣ ਸੁਵਿਧਾ ਕੇਂਦਰ ਰਾਹੀਂ ਮਿਲਣਗੀਆਂ | ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਚਲਾਈਆਂ ਇਨ੍ਹਾਂ ਆਧੁਨਿਕ ਤੇ ਨਵਿਆਉਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਤੇ ਆਪਣੇ ਕੀਮਤੀ ਸਮੇਂ ਦੀ ਬੱਚਤ ਕਰਨ |
ਪਿਛਲੀ ਖ਼ਬਰ ਘਰ ਵਿਚ ਦਾਖਲ ਹੋ ਕੇ ਘਰੇਲੂ ਸਾਮਾਨ ਦੀ ਕੀਤੀ ਭੰਨਤੋੜ, 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਫਗਵਾੜਾ ਵਿਖੇ ਨਾਗਰਿਕ ਸੇਵਾਵਾਂ ਦਾ ਜਾਇਜ਼ਾ ਈਜ਼ੀ ਰਜਿਸਟਰੀ ਦੇ ਕੰਮ ਦੀ ਕੀਤੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।