ਘਰ ਬੈਠੇ ਕਰੋ ਸਵੈ-ਗਣਨਾ, ਬਣੋ ਮਰਦਮਸ਼ੁਮਾਰੀ 2027 ਦੇ ਭਾਗੀਦਾਰ
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਭਾਰਤ ਦੀ ਮਰਦਮਸ਼ੁਮਾਰੀ 2027 ਦੇ ਫ਼ੇਜ਼-2 (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਤਹਿਤ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪੇਂਡੂ ਅਤੇ ਸ਼ਹਿਰੀ ਚਾਰਜਾਂ ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਚਾਰਜ ਅਫ਼ਸਰ-ਕਮ-ਤਹਿਸੀਲਦਾਰ ਭੀਸ਼ਮ ਪਾਂਡੇ ਦੇ ਨਿਰਦੇਸ਼ਾਂ ਅਨੁਸਾਰ ਮਾਸਟਰ ਟ੍ਰੇਨਰਾਂ ਵੱਲੋਂ ਖੇਤਰੀ ਅਮਲੇ ਲਈ 3 ਦਿਨਾਂ ਦਾ ਸਿਖਲਾਈ ਪ੍ਰੋਗਰਾਮ 30 ਤੇ 31 ਅਕਤੂਬਰ ਅਤੇ 2 ਨਵੰਬਰ ਨੂੰ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 180 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਬ
ਬੀਡੀਪੀਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਜਾ ਰਹੀ ਟਰੇਨਿੰਗ ਦਾ ਦ੍ਰਿਸ਼। ਤਸਵੀਰ : ਲਾਡੀ ਸਟੂਡੀਓ
01-11-2026
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਭਾਰਤ ਦੀ ਮਰਦਮਸ਼ੁਮਾਰੀ 2027 ਦੇ ਫ਼ੇਜ਼-2 (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਤਹਿਤ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪੇਂਡੂ ਅਤੇ ਸ਼ਹਿਰੀ ਚਾਰਜਾਂ ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਚਾਰਜ ਅਫ਼ਸਰ-ਕਮ-ਤਹਿਸੀਲਦਾਰ ਭੀਸ਼ਮ ਪਾਂਡੇ ਦੇ ਨਿਰਦੇਸ਼ਾਂ ਅਨੁਸਾਰ ਮਾਸਟਰ ਟ੍ਰੇਨਰਾਂ ਵੱਲੋਂ ਖੇਤਰੀ ਅਮਲੇ ਲਈ 3 ਦਿਨਾਂ ਦਾ ਸਿਖਲਾਈ ਪ੍ਰੋਗਰਾਮ 30 ਤੇ 31 ਅਕਤੂਬਰ ਅਤੇ 2 ਨਵੰਬਰ ਨੂੰ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 180 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 12 ਤੋਂ 14 ਅਕਤੂਬਰ ਤੱਕ 180 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ 3 ਦਿਨਾਂ ਸਿਖਲਾਈ ਸਫਲਤਾਪੂਰਵਕ ਸੰਪੰਨ ਹੋ ਚੁੱਕੀ ਹੈ। ਇਸ ਪਡ਼ਾਅ ਵਿਚ ਗਿਣਤੀਕਾਰ ਘਰ-ਘਰ ਜਾ ਕੇ ਹਰੇਕ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਕਰਨਗੇ ਅਤੇ ਨਿਰਧਾਰਿਤ 40 ਸਵਾਲਾਂ ਅਨੁਸਾਰ ਜਾਣਕਾਰੀ ਇਕੱਤਰ ਕਰਨ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਮੋਬਾਈਲ ਐਪਲੀਕੇਸ਼ਨ ਅਤੇ ਡਿਜੀਟਲ ਮਾਧਿਅਮ ਰਾਹੀਂ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਡਾਟਾ ਦਰਜ ਕਰਨ ਦੀ ਤਕਨੀਕੀ ਸਿਖਲਾਈ ਦੇਣਾ। ਪਰਿਵਾਰਕ ਮੈਂਬਰਾਂ ਦੀ ਮੁੱਢਲੀ ਜਾਣਕਾਰੀ ਸਮੇਤ ਸਾਰੇ ਨਿਰਧਾਰਿਤ ਸਵਾਲਾਂ ਦੀ ਸਹੀ ਸੂਚਨਾ ਦਰਜ ਕਰਨ ਦੀ ਵਿਧੀ ਸਮਝਾਈ ਜਾ ਰਹੀ ਹੈ ਅਤੇ ਅਮਲੇ ਨੂੰ ਸਵੈ-ਗਣਨਾ ਪੋਰਟਲ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਲੋਡ਼ ਪੈਣ ’ਤੇ ਲੋਕਾਂ ਦੀ ਮਦਦ ਕਰ ਸਕਣ। ਮਰਦਮਸ਼ੁਮਾਰੀ ਦੇ ਇਸ ਪਡ਼ਾਅ ਵਿਚ ਨਾਗਰਿਕਾਂ ਨੂੰ 16 ਨਵੰਬਰ ਤੋਂ 30 ਨਵੰਬਰ 2026 ਤੱਕ ਆਨਲਾਈਨ ਪੋਰਟਲ ਰਾਹੀਂ ਸਵੈ-ਗਣਨਾ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਸਹੂਲਤ ਨਾਲ ਆਪਣੇ ਪਰਿਵਾਰ ਦੀ ਜਾਣਕਾਰੀ ਘਰ ਬੈਠੇ, ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ, ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਭਰੀ ਜਾ ਸਕਦੀ ਹੈ। ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਗਿਣਤੀ ਦਾ ਕੰਮ ਵੀ ਤੇਜ਼ ਤੇ ਸੁਚਾਰੂ ਹੁੰਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ ਅਤੇ ਚਾਰਜ ਅਫ਼ਸਰ-ਕਮ-ਤਹਿਸੀਲਦਾਰ ਭੀਸ਼ਮ ਪਾਂਡੇ ਨੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਵੈ-ਗਣਨਾ ਦੀ ਸਹੂਲਤ ਦਾ ਲਾਭ ਉਠਾਉਣ ਅਤੇ ਇਸ ਰਾਸ਼ਟਰੀ ਮਹੱਤਵ ਵਾਲੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਪੂਰੀ ਕਰਨ ਤੋਂ ਬਾਅਦ ਵੀ ਗਿਣਤੀਕਾਰ ਘਰ-ਘਰ ਪਹੁੰਚ ਕੇ ਸਹਿਯੋਗ ਕਰਨਗੇ। ਜਨਸੰਖਿਆ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗੀ, ਇਸ ਲਈ ਸਾਰੇ ਪਰਿਵਾਰ ਗਿਣਤੀਕਾਰਾਂ ਨੂੰ ਪੂਰਨ ਅਤੇ ਸਹੀ ਜਾਣਕਾਰੀ ਦੇ ਕੇ ਸਹਿਯੋਗ ਕਰਨ। ਮਰਦਮਸ਼ੁਮਾਰੀ ਰਾਹੀਂ ਇਕੱਤਰ ਕੀਤੇ ਅੰਕਡ਼ੇ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਵਿਕਾਸ ਯੋਜਨਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਵਿਚ ਸਹਾਈ ਹੁੰਦੇ ਹਨ। ਆਓ, ਮਿਲ ਕੇ ਸੁਲਤਾਨਪੁਰ ਲੋਧੀ ਨੂੰ ਮਰਦਮਸ਼ੁਮਾਰੀ 2027 ਵਿਚ ਮੋਹਰੀ ਬਣਾਈਏ।