01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਅੰਤਰ ਸਕੂਲ ਨੁੱਕਡ਼ ਨਾਟਕ ਦੇ ਮੁਕਾਬਲੇ ’ਚ ਦੂਜਾ ਸਥਾਨ ਲਿਆ

ਕਪੂਰਥਲਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜੀ. ਡੀ.

ਅਜੀਤ ਡੈਸਕ 01-11-2026
ਕਪੂਰਥਲਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਸਹੋਦਿਆ ਅੰਤਰ ਸਕੂਲ ਨੁੱਕਡ਼ ਨਾਟਕ ਮੁਕਾਬਲੇ ਵਿਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇੱਥੇ ਵਰਨਣਯੋਗ ਹੈ ਕਿ ਇਸ ਮੁਕਾਬਲੇ ਵਿਚ ਸਹੋਦਿਆ ਸਕੂਲ ਕੰਪਲੈਕਸ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਤੇ ਜੀ.ਡੀ. ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਸਰੋਕਾਰਾਂ ’ਤੇ ਆਧਾਰਤ ‘ਕਾਗਜ ਦੇ ਰਿਸ਼ਤੇ’ ਵਿਸ਼ੇ ’ਤੇ ਨੁੱਕਡ਼ ਨਾਟਕ ਪੇਸ਼ ਕੀਤਾ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਤੇ ਸਮਾਜਿਕ ਸੰਦੇਸ਼ ਨਾਲ ਜੱਜ ਸਾਹਿਬਾਨ ਤੇ ਦਰਸ਼ਕਾਂ ਦਾ ਮਨ ਮੋਹ ਲਿਆ। ਇੱਕ ਨਾਟਕ ਸਾਨੂੰ ਆਨਾ ਲਾਈਨ ਹੋਣ ਵਾਲੇ ਧੋਖਿਆਂ ਤੋਂ ਸੁਚੇਤ ਕਰਨ ਦੇ ਨਾਲ-ਨਾਲ ਇਸ ਨਾਟਕ ਵਿਚ ਇਹ ਦਰਸਾਇਆ ਗਿਆ ਕਿ ਦਿਖਾਵੇ ਦੀਆਂ ਤਸਵੀਰਾਂ ਤੇ ਆਨਲਾਈਨ ਤਰੀਫਾਂ ਦੇ ਪਿੱਛੇ ਕਈਵਾਰ ਰਿਸ਼ਤਿਆਂ ਵਿਚ ਸੱਚਾ ਵਿਸ਼ਵਾਸ, ਆਪਣਾ ਪਣ ਤੇ ਹਮਦਰਦੀ ਨਹੀਂ ਹੁੰਦੀ ਤੇ ਅਜਿਹੇ ਰਿਸ਼ਤੇ ਕਾਗਜ ਵਾਂਗ ਹੁੰਦੇ ਹਨ ਜੋ ਦੇਖਣ ਨੂੰ ਤਾਂ ਸੋਹਣੇ ਲੱਗਦੇ ਹਨ ਪਰ ਥੋਡ਼੍ਹੀ ਜਿਹੀ ਗ਼ਲਤਫ਼ਹਿਮੀ ਜਾਂ ਔਖੀ ਸਥਿਤੀ ਹੋਣ ’ਤੇ ਤਿਡ਼ਕ ਜਾਂਦੇ ਹਨ। ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ’ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ, ਸਕੱਤਰ ਪਰਮਿੰਦਰ ਕੌਰ ਤੇ ਪ੍ਰਿੰਸੀਪਲ ਹਰਜਿੰਦਰ ਕੌਰ ਢਿੱਲੋਂ ਨੇ ਨੁੱਕਡ਼ ਨਾਟਕ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱ ਤੀ। ਉਨ੍ਹਾਂ ਕਿਹਾ ਕਿ ਅਜਿਹੇ ਸਭਿਆਚਾਰਕ ਤੇ ਸਮਾਜਿਕ ਮੰਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਨੁੱਕਡ਼ ਨਾਟਕ ਨਾ ਕੇਵਲ ਕਲਾਤਮਿਕ ਪ੍ਰਗਟਾਵਾ ਦਾ ਮਾਧਿਅਮ ਹੈ ਸਗੋਂ ਨੌਜਵਾਨਾ ਵਿਚ ਸਮਾਜਿਕ ਜਾਗਰੂਕਤਾ ਵੀ ਪੈਦਾ ਕਰਦਾ ਹੈ। ਇਸੇ ਦੌਰਾਨ ਸਕੂਲ ਦੇ ਸਟਾਫ਼ ਮੈਂਬਰਾਂ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਇਸੇ ਤਰ੍ਹਾਂ ਦੀ ਸਫ਼ਲਤਾ ਦੀ ਉਮੀਦ ਕੀਤੀ।
ਪਿਛਲੀ ਖ਼ਬਰ ਸੁਰੱਖਿਅਤ ਬਚਪਨ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਲੀਗਲ ਏਡ ਦੇ ਵਕੀਲਾਂ ਵਲੋਂ ਸੈਮੀਨਾਰ ਲਗਾਇਆ ਅਗਲੀ ਖ਼ਬਰ ਸੰਤ ਬਾਬਾ ਖਡ਼ਕ ਸਿੰਘ ਕਬੱਡੀ ਗੋਲਡ ਕੱਪ ਸਾਂਝ ਕਬੱਡੀ ਕਲੱਬ ਮੈਲਬੋਰਨ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।