ਮਾਨਸਾ, 5 ਨਵੰਬਰ (ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਨੈਸ਼ਨਲ ਟਾਸਕ ਫੋਰਸ ਵਲੋਂ ਮਾਨਸਿਕ ਸਿਹਤ ਤੇ ਖ਼ੁਦਕੁਸ਼ੀ ਰੋਕਥਾਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਮੁੱਖ ਵਕਤਾ ਡਾ. ਸੀਮਾ ਗੁਪਤਾ ਸਹਾਇਕ ਪ੍ਰੋਫੈਸਰ ਮਨੋਵਿਗਿਆਨ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਸਨ | ਉਨ੍ਹਾਂ ਕਿਹਾ ਕਿ ਅਜੋਕੇ ਤੇਜ਼ ਤਰਾਰ ਜ਼ਮਾਨੇ 'ਚ ਤਣਾਅ, ਚਿੰਤਾ ਤੇ ਉਦਾਸੀ ਮਨੁੱਖੀ ਜ਼ਿੰਦਗੀ 'ਚ ਆਮ ਵਰਤਾਰੇ ਹਨ ਪਰ ਇਨ੍ਹਾਂ ਨੂੰ ਨਜ਼ਰ ਅੰਦਾਜ਼ ਨਾ ਕਰ ਕੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ | ਪਿ੍ੰਸੀਪਲ ਡਾ. ਹਰਦੀਪ ਸਿੰਘ ਨੇ ਕਿਹਾ ਕਿ ਮੁਕਾਬਲੇਬਾਜ਼ੀ ਦੇ ਦੌਰ 'ਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ ਮਾਨਸਿਕ ਤੰਦਰੁਸਤੀ ਬਾਰੇ ਵੀ ਸੁਚੇਤ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਜਸਕਰਨ ਸਿੰਘ, ਪ੍ਰੋ: ਪਰਮਜੀਤ ਕੌਰ, ਪ੍ਰੋ: ਹਰਜਿੰਦਰ ਸਿੰਘ, ਪ੍ਰੋ: ਹਰਸ਼ ਕੁਮਾਰ, ਪ੍ਰੋ: ਬੇਅੰਤ ਕੌਰ, ਪ੍ਰੋ: ਕੁਲਦੀਪ ਸਿੰਘ ਆਦਿ ਹਾਜ਼ਰ ਸਨ |