22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਮੀਖਿਆ ਪ੍ਰਕਿਰਿਆ ਸ਼ੁਰੂ ਹੋ ਗਈ ਹੈ - ਰਾਜਸਥਾਨ ਪੰਚਾਇਤ ਚੋਣਾਂ ਦੇ ਨਤੀਜਿਆਂ 'ਤੇ ਗਜੇਂਦਰ ਸਿੰਘ ਸ਼ੇਖਾਵਤ

ਜੈਪੁਰ, 21 ਨਵੰਬਰ - ਰਾਜਸਥਾਨ ਪੰਚਾਇਤ ਚੋਣਾਂ ਦੇ ਨਤੀਜਿਆਂ 'ਤੇਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, "ਯਕੀਨਨ, ਕਿਤੇ ਨਾ...

ਅਜੀਤ ਡੈਸਕ 22-11-2026

ਜੈਪੁਰ, 21 ਨਵੰਬਰ - ਰਾਜਸਥਾਨ ਪੰਚਾਇਤ ਚੋਣਾਂ ਦੇ ਨਤੀਜਿਆਂ 'ਤੇਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, "ਯਕੀਨਨ, ਕਿਤੇ ਨਾ ਕਿਤੇ ਅਸੀਂ 'ਡਬਲ-ਇੰਜਣ' ਸਰਕਾਰ ਦੇ ਕੰਮਕਾਜ ਨੂੰ ਜ਼ਮੀਨੀ ਪੱਧਰ ਤੱਕ ਸਹੀ ਢੰਗ ਨਾਲ ਪਹੁੰਚਾਉਣ ਵਿਚ ਅਸਫਲ ਰਹੇ ਹਾਂ। ਹੋ ਸਕਦਾ ਹੈ ਕਿ ਕੁਝ ਮੁੱਦਿਆਂ 'ਤੇ ਸਾਡੇ ਵਰਕਰਾਂ ਦੇ ਉਤਸ਼ਾਹ ਅਤੇ ਊਰਜਾ ਵਿਚ ਕੋਈ ਕਮੀ ਰਹੀ ਹੋਵੇ। ਭਾਰਤੀ ਜਨਤਾ ਪਾਰਟੀ ਵਿਚ ਹਰ ਜਿੱਤ ਅਤੇ ਹਰ ਹਾਰ ਤੋਂ ਬਾਅਦ ਸਮੀਖਿਆ ਕਰਨ ਦੀ ਪ੍ਰਥਾ ਹੈ। ਚਾਹੇ ਅਸੀਂ ਚੋਣ ਜਿੱਤੀਏ ਜਾਂ ਹਾਰੀਏ, ਅਸੀਂ ਬੈਠ ਕੇ ਆਪਣੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹਾਂ। ਪਾਰਟੀ ਦੇ ਅੰਦਰ ਵੱਖ-ਵੱਖ ਪੱਧਰਾਂ 'ਤੇ ਹੁਣ ਸਮੀਖਿਆ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਸਮੀਖਿਆਵਾਂ ਜ਼ਮੀਨੀ ਪੱਧਰ, ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ 'ਤੇ ਕੀਤੀਆਂ ਜਾਣਗੀਆਂ, ਅਤੇ ਬਾਅਦ ਵਿਚ ਜੈਪੁਰ ਵਿੱਚ ਵੀ ਹੋਣਗੀਆਂ।"

ਪਿਛਲੀ ਖ਼ਬਰ ਕੱਲ੍ਹ ਸਾਨੂੰ ਮੈਚ ਦਾ ਨਤੀਜਾ ਜ਼ਰੂਰ ਦੇਖਣ ਨੂੰ ਮਿਲੇਗਾ - ਭਾਰਤ-ਨਿਊਜ਼ੀਲੈਂਡ ਪਹਿਲੇ ਟੈਸਟ 'ਤੇ ਭਾਰਤੀ ਪ੍ਰਸ਼ੰਸਕ ਅਗਲੀ ਖ਼ਬਰ ਜਤਿੰਦਰ ਸਿੰਘ ਹੋਣਗੇ ਅਬੋਹਰ ਦੇ ਨਵੇਂ ਡੀ.ਐੱਸ.ਪੀ.