ਮਾਨਸਾ, 5 ਨਵੰਬਰ (ਰਵੀ)- ਗਊਆਂ ਦੀ ਸਾਂਭ-ਸੰਭਾਲ ਤੇ ਰੱਖਿਆ ਲਈ ਸਭਨਾਂ ਨੂੰ ਯਤਨ ਜੁਟਾਉਣੇ ਚਾਹੀਦੇ ਹਨ | ਇਹ ਵਿਚਾਰ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨੇ ਸਥਾਨਕ ਬਾਬਾ ਨਾਨਕ ਗਊਸ਼ਾਲਾ ਵਿਖੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਉਹ ਦੇਸ਼ ਭਰ 'ਚ ਗਊਸ਼ਾਲਾਵਾਂ ਲਈ 1100 ਐਂਬੂਲੈਂਸਾਂ ਦੇ ਰਹੇ ਹਨ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਗਊਸ਼ਾਲਾ 'ਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਬੇਸਹਾਰਾ ਪਸ਼ੂਆਂ ਨੂੰ ਇੱਥੇ ਲਿਆ ਕੇ ਸੇਵਾ ਕਰਨਾ ਵੱਡੇ ਪੁੰਨ ਵਾਲਾ ਕਾਰਜ ਹੈ | ਇਸ ਮੌਕੇ ਸੁਰਿੰਦਰ ਕੁਮਾਰ ਪੱਪੀ ਦਾਨੇਵਾਲੀਆ, ਸਤੀਸ਼ ਕੁਮਾਰ ਪ੍ਰਧਾਨ ਰਾਸ਼ਟਰੀ ਗਊ ਰੱਖਿਆ ਦਲ, ਸਤੀਸ਼ ਗੋਇਲ, ਪ੍ਰਧਾਨ ਪਿ੍ਤਪਾਲ ਸ਼ਰਮਾ, ਭੂਸ਼ਣ ਦਾਨੇਵਾਲੀਆ, ਪ੍ਰੇਮ ਜੋਗਾ, ਕਿ੍ਸ਼ਨ ਲਾਲ, ਸੁਰੇਸ਼ ਸ਼ਰਮਾ, ਸੋਹਨ ਲਾਲ, ਪ੍ਰਕਾਸ਼ ਚੰਦ ਆਦਿ ਹਾਜ਼ਰ ਸਨ |
ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਬਾਬਾ ਨਾਨਕ ਗਊਸ਼ਾਲਾ ਮਾਨਸਾ ਪਹੁੰਚੇ <br/>
ਅਜੀਤ ਡੈਸਕ
06-11-2025