21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਦਮੋਰੀਆ ਪੁਲ ਨੂੰ ਜਾਣ ਵਾਲੇ ਰਸਤੇ 'ਤੇ ਗੱਡੀਆਂ ਦਾ ਲੱਗਾ ਲੰਬਾ ਜਾਮ

ਦਮੋਰੀਆ ਪੁਲ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਕਰਕੇ ਪੁਲ ਦੇ ਉੱਪਰ ਜਾਮ 'ਚ ਫਸੀਆਂ ਗੱਡੀਆਂ ਅਤੇ ਦਮੋਰੀਆ ਪੁਲ ਨੂੰ ਜਾਣ ਵਾਲਾ ਬੰਦ ਕੀਤਾ ਗਿਆ ਰਸਤਾ | ਤਸਵੀਰਾਂ: ਜੀ. ਪੀ. ਸਿੰਘ <br/> ਦਮੋਰੀਆ ਪੁਲ ਦੇ ਕੋਲ ਲੰਬੇ ਸਮੇਂ ਤੋਂ ਪਈਆਂ ਸੀਮੈਂਟ ਦੀਆਂ ਸਲੈਬਾਂ | ਤਸਵੀਰ : ਜੀ. ਪੀ. ਸਿੰਘ <br/> 07-11-2025
ਜਲੰਧਰ, 6 ਨਵੰਬਰ, 6 ਨਵੰਬਰ (ਸ਼ਿਵ)-2 ਘੰਟੇ ਤੱਕ ਦਮੋਰੀਆ ਪੁਲ ਦਾ ਰਸਤਾ ਬੰਦ ਹੋਣ ਕਰਕੇ ਅੱਜ ਦੁਪਹਿਰ ਬਾਅਦ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਦਮੋਰੀਆ ਪੁਲ ਦੇ ਲੋਹੇ ਦੇ ਗਾਡਰਾਂ ਨੂੰ ਜੰਗ ਲੱਗ ਚੁੱਕਾ ਹੈ ਜਿਸ ਕਰਕੇ ਹੁਣ ਰੇਲ ਵਿਭਾਗ ਵਲੋਂ ਇਨ੍ਹਾਂ ਗਾਡਰਾਂ ਦੀ ਜਗ੍ਹਾ ਸੀਮੈਂਟਾਂ ਦੀਆਂ ਸਲੈਬਾਂ ਪਾਈਆਂ ਜਾਣੀਆਂ ਹਨ | ਰੇਲਵੇ ਵਿਭਾਗ ਵਲੋਂ ਗਾਡਰ ਪਾਉਣ ਤੋਂ ਪਹਿਲਾਂ ਅੱਜ ਤਕਨੀਕੀ ਮਾਹਿਰਾਂ ਵਲੋਂ ਪੁਲ ਦੀਆਂ ਦੀਵਾਰਾਂ ਦੀ ਮਜ਼ਬੂਤੀ ਦੀ ਜਾਂਚ ਕੀਤੀ ਗਈ ਤੇ ਇਸ ਦੇ ਨਮੂਨੇ ਲਏ ਗਏ | ਇਸ ਕੰਮ ਲਈ ਰੇਲਵੇ ਵਿਭਾਗ ਵਲੋਂ ਦੋਵੇਂ ਪਾਸੇ ਤੋਂ ਰਸਤਾ ਬੰਦ ਕਰ ਦਿੱਤਾ ਗਿਆ | ਇੱਕ ਪਾਸੇ ਜੇ. ਸੀ. ਬੀ. ਲਗਾ ਕੇ ਰਸਤਾ ਬੰਦ ਕੀਤਾ ਗਿਆ ਸੀ | ਰਸਤਾ ਬੰਦ ਹੋਣ ਕਰਕੇ ਦੁਪਹਿਰੋਂ ਬਾਅਦ ਗੱਡੀਆਂ ਦਾ ਜਾਮ ਲੱਗ ਗਿਆ | ਜਿੰਨੀ ਦੇਰ ਤੱਕ ਰਸਤਾ ਬੰਦ ਰਿਹਾ ਤਾਂ ਗੱਡੀਆਂ ਦਾ ਜਾਮ ਲੱਗਾ ਰਿਹਾ ਤੇ ਕੰਮ ਖ਼ਤਮ ਹੋਣ ਤੋਂ ਬਾਅਦ ਇਹ ਰਸਤਾ ਖੋਲਿ੍ਹਆ ਗਿਆ | ਗੱਡੀਆਂ ਕਿਸ਼ਨਪੁਰਾ ਤੋਂ ਰੇਲਵੇ ਰੋਡ ਵੱਲ ਆ ਜਾ ਰਹੀਆਂ ਸੀ ਤਾਂ ਇੱਕ ਵਾਰ ਕਿਸ਼ਨ ਪੁਰਾ ਚੌਕ ਤੱਕ ਜਾਮ ਲੱਗ ਗਿਆ | ਦੱਸਿਆ ਜਾਂਦਾ ਹੈ ਕਿ ਠੇਕੇਦਾਰ ਵਲੋਂ ਕਾਫੀ ਦੇਰ ਬਾਅਦ ਕੰਮ ਸ਼ੁਰੂ ਕੀਤਾ ਗਿਆ ਹੈ ਜਦਕਿ ਪੁਲ ਦੇ ਲੋਹੇ ਦੇ ਗਾਡਰਾਂ ਦੀ ਜਗ੍ਹਾ ਜਿਹੜੀਆਂ ਸੀਮੈਂਟ ਦੀਆਂ ਸਲੈਬਾਂ ਪਾਈਆਂ ਜਾਣੀਆਂ ਹਨ, ਉਹ ਕਈ ਸਾਲਾਂ ਤੋਂ ਪੁਲ ਦੇ ਨਾਲ ਹੀ ਰੱਖੀਆਂ ਪਈਆਂ ਸੀ |
ਕਾਰੋਬਾਰੀ ਲਲਿਤ ਮਹਿਤਾ ਦਾ ਕਹਿਣਾ ਸੀ ਕਿ ਕਾਫੀ ਸਮੇਂ ਤੋਂ ਇਨ੍ਹਾਂ ਸਲੈਬਾਂ ਦੇ ਪਏ ਹੋਣ ਕਰਕੇ ਪਾਰਕ ਵਿਚ ਪਾਣੀ ਭਰ ਜਾਂਦਾ ਸੀ ਤਾਂ ਇਸ ਨੂੰ ਚੁੱਕਿਆ ਨਹੀਂ ਜਾ ਰਿਹਾ ਸੀ | ਉਂਜ ਹੁਣ ਦੀਵਾਰਾਂ ਦੀ ਮਜ਼ਬੂਤੀ ਬਾਰੇ ਰਿਪੋਰਟਾਂ ਆਉਣ ਤੋਂ ਬਾਅਦ ਰੇਲ ਵਿਭਾਗ ਵਲੋਂ ਪੁਲ 'ਤੇ ਸੀਮੈਂਟ ਦੀਆਂ ਸਲੈਬਾਂ ਪਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਅੱਜ ਹੋਈ ਘਟਨਾ ਦੀ ਮੰਨੀ ਗ਼ਲਤੀ ਅਗਲੀ ਖ਼ਬਰ ਵੱਡੇ ਬਰਾਂਡ ਦੇ ਨਕਲੀ ਬੂਟ ਬਣਾਉਣ ਵਾਲੀ ਫੈਕਟਰੀ 'ਤੇ ਪੁਲਿਸ ਵਲੋਂ ਛਾਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।