22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਅੱਜ ਹੋਈ ਘਟਨਾ ਦੀ ਮੰਨੀ ਗ਼ਲਤੀ

ਅਜੀਤ ਡੈਸਕ 07-11-2025

ਚੰਡੀਗੜ੍ਹ, 6 ਨਵੰਬਰ (ਮਾਰਕੰਡਾ)- ਅੱਜ ਪੰਜਾਬ ਯੂਨੀਵਰਸਿਟੀ 'ਚ ਚੱਲ ਰਹੇ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ' ਵਿਚ ਸੰਸਦ ਮੈਂਬਰ ਮੀਤ ਹੇਅਰ ਤੇ ਦੂਸਰੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਹਮਾਇਤ ਦੇਣ ਲਈ ਪਹੁੰਚੇ ਸਨ ਪਰ ਇੱਥੇ ਪਹੁੰਚਣ ਸਮੇਂ ਇਕ ਬੜੀ ਮੰਦਭਾਗੀ ਘਟਨਾ ਵਾਪਰੀ 'ਤੇ ਕੁਝ ਵਿਅਕਤੀਆਂ ਨੇ ਆਪ ਹੁਦਰੀ ਕਾਰਵਾਈ ਕਰਦੇ ਹੋਏ ਕੁਝ ਸ਼ਬਦ ਬੋਲੇ। ਇੱਥੇ ਪੀ.ਯੂ ਬਚਾਓ ਮੋਰਚਾ ਸਪਸ਼ਟ ਕਰਨਾ ਚਾਹੁੰਦਾ ਕਿ ਆਰ.ਐਸ.ਐਸ ਤੇ ਭਾਜਪਾ ਆਗੂਆਂ ਤੋਂ ਬਿਨਾਂ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨੁਮਾਇੰਦਾ, ਉਨ੍ਹਾਂ ਦਾ ਲੀਡਰ, ਜਨਤਕ ਜਮਹੂਰੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਇਸ ਮੋਰਚੇ 'ਚ ਭਾਗੀਦਾਰ ਹਨ। ਇਨ੍ਹਾਂ ਦੇ ਮੋਰਚੇ 'ਚ ਆਉਣ 'ਤੇ ਜੀ-ਆਇਆਂ ਆਖਿਆ ਜਾਵੇਗਾ। ਜਿੰਨ੍ਹਾਂ ਵਿਅਕਤੀਆਂ ਨੇ ਮੋਰਚੇ ਨੂੰ ਠੇਸ ਪਹੁੰਚਾਈ। ਉਨ੍ਹਾਂ ਨੇ ਮੋਰਚੇ ਕੋਲੋਂ ਆਪਣੀ ਗਲਤੀ ਮੰਨੀ ਅਤੇ ਆਉਣ ਵਾਲੇ ਸਮੇਂ ਵਿਚ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ।

ਪਿਛਲੀ ਖ਼ਬਰ ਲੁਧਿਆਣਾ ਬੱਸ ਅੱਡੇ ਸੰਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁਮਰਾਹਕੁੰਨ-ਭੁੱਲਰ ਅਗਲੀ ਖ਼ਬਰ ਦਮੋਰੀਆ ਪੁਲ ਨੂੰ ਜਾਣ ਵਾਲੇ ਰਸਤੇ 'ਤੇ ਗੱਡੀਆਂ ਦਾ ਲੱਗਾ ਲੰਬਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।