23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਹੈਰੋਇਨ ਦੇ ਮਾਮਲੇ 'ਚੋਂ ਤਿੰਨ ਬਰੀ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣ ਕੁਮਾਰ ਅਗਰਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਜਸਕਰਨ ਸਿੰਘ ਉਰਫ਼ ਬੱਬਲੂ ਪੁੱਤਰ ਅਮਰੀਕ ਸਿੰਘ ਵਾਸੀ ਰਮਦਾਸ, ਜ਼ਿਲ੍ਹਾ ਅੰਮਿ੍ਤਸਰ, ਹਰਿੰਦਰ ਸਿੰਘ ਉਰਫ਼ ਹਨੀ ਪੁੱਤਰ ਸੁਰਿੰਦਰ ਸਿੰਘ ਤੇ ਹਰਿੰਦਰ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਤਿਓੜ, ਖਰੜ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸੇ ਕੇਸ 'ਚ ਇੱਕ ਹੋਰ ਵਿਅਕਤੀ ਜਗਦੀਪ ਸਿੰਘ ਉਰਫ਼ ਦੀਪ ਪੁੱਤਰ ਹਰਦੇਵ ਸਿੰਘ ਵਾਸੀ ਬਲੌਂਗੀ, ਮੋਹਾਲੀ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ | ਇਨ੍ਹਾਂ ਸਾਰਿਆਂ ਖ਼ਿਲਾਫ਼ ਮਿਤੀ 29 ਜਨਵਰੀ 2016 ਨੂੰ ਥਾਣਾ ਫਿਲੌਰ ਵਿਖੇ 200 ਗਰਾਮ ਹੈਰੋਇਨ ਦੀ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ |
ਪਿਛਲੀ ਖ਼ਬਰ ਅਸੀਂ ਭਾਰਤ ਨਾਲ ਵਪਾਰ ਸਮਝੌਤੇ ਦੇ ਬਹੁਤ ਨੇੜੇ-ਟਰੰਪ ਅਗਲੀ ਖ਼ਬਰ ਆਯੁਰਵੈਦਿਕ ਮਾਹਿਰ ਮਹਾਰਾਸ਼ਟਰ ਦੇ ਡਾ. ਭਾਗਿਆ ਸ਼੍ਰੀ ਇਕ ਦਿਨ ਲਈ ਜਲੰਧਰ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।