ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)- ਵੈਦਿਕ ਕਰਮਾਂ ਆਯੁਰਵੈਦਿਕ ਹਸਪਤਾਲ ਵਲੋਂ 20 ਜੁਲਾਈ ਨੂੰ ਬੱਸ ਸਟੈਂਡ ਦੇ ਨੇੜੇ ਜਲੰਧਰ ਵਿਖੇ ਇੱਕ ਦਿਨਾਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਪੱਧਰ ਦੇ ਪ੍ਰਸਿੱਧ ਆਯੁਰਵੈਦਿਕ ਮਾਹਿਰ ਡਾ. ਭਾਗਿਆ ਸ਼੍ਰੀ ਵਿਸ਼ੇਸ਼ ਤੌਰ 'ਚ ਪਹੰੁਚ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਵੈਦਿਕ ਕਰਮਾਂ ਆਯੁਰਵੈਦਿਕ ਹਸਪਤਾਲ ਬਟਾਲਾ ਦੇ ਐਮ.ਡੀ. ਡਾ. ਤਾਰਾ ਸਿੰਘ ਉੱਪਲ ਨੇ ਦੱਸਿਆ ਕਿ ਮੈਡੀਕਲ ਕੈਂਪ ਦਾ ਉਦੇਸ਼ ਕੁਦਰਤੀ ਤੇ ਆਯੁਰਵੈਦਿਕ ਤਰੀਕੇ ਨਾਲ ਸਿਹਤ ਸੰਭਾਲ ਕਰਨ ਵਾਲੇ ਵਿਅਕਤੀਆਂ ਨੂੰ ਸੰਪੂਰਨ ਤੇ ਵਿਸ਼ੇਸ਼ ਦੇਖਭਾਲ ਪ੍ਰਧਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਡਾ.ਭਗਿਆ ਸ਼੍ਰੀ ਨਬਜ਼ ਦੇਖ ਕੇ ਰੋਗ ਦੱਸਣ 'ਚ ਮਾਹਿਰ ਹਨ | ਇਸ ਲਈ ਕੋਈ ਵੀ ਮਰੀਜ਼ ਜੇਕਰ ਕਿਸੇ ਵੀ ਤਰ੍ਹਾਂ ਦੇ ਕੈਂਸਰ ਅਤੇ ਬਾਂਝਪਣ ਦੀ ਬਿਮਾਰੀ ਨਾਲ ਜੂਝ ਰਿਹਾ ਹੋਵੇ ਉਹ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦਾ ਹੈ |