ਜਮਸ਼ੇਰ ਖਾਸ, 16 ਜੁਲਾਈ (ਹਰਵਿੰਦਰ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਲੰਧਰ ਛਾਉਣੀ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਕਾਂਗਰਸ ਵੱਲੋਂ ਬੇਅਦਬੀ ਘਟਨਾਵਾਂ ਦੀ ਜਾਂਚ ਵਿੱਚ ਰੁਕਾਵਟ ਪਾਉਣ ਅਤੇ ਆਪਣਾ ਸਿਆਸੀ ਫਾਇਦਾ ਲੈਣ ਦੀ ਗੰਦੀ ਰਾਜਨੀਤੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰੋਸ ਪ੍ਰਦਰਸ਼ਨ 17 ਜੁਲਾਈ ਸਵੇਰੇ 10 ਵਜੇ ਕਾਂਗਰਸ ਭਵਨ ਨੇੜੇ ਡੀ.ਸੀ. ਦਫਤਰ ਜਲੰਧਰ ਵਿਖੇ ਕੀਤਾ ਜਾਵੇਗਾ | ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਸਾਡਾ ਧਾਰਮਿਕ, ਸਿਆਸੀ ਤੇ ਜਨਤਕ ਫਰਜ਼ ਹੈ ਕਿ ਅਸੀਂ ਧਰਮ ਸਥਾਨਾਂ ਦੀ ਬੇਅਦਬੀ ਵਿਰੁੱਧ ਆਵਾਜ਼ ਬੁਲੰਦ ਕਰੀਏ ਤੇ ਨਿਆਂ ਦੀ ਪ੍ਰਾਪਤੀ ਲਈ ਸਰਕਾਰ ਨੂੰ ਜਵਾਬਦੇਹ ਬਣਾਈਏ |