ਜਲੰਧਰ, 16 ਜੁਲਾਈ (ਚੰਦੀਪ ਭੋਲਾ)- 27 ਜੁਲਾਈ ਨੂੰ ਹੋਣ ਵਾਲੀ 11 ਬਲਾਕਾਂ ਦੀ ਸਰਪੰਚ ਅਤੇ ਪੰਚ ਦੀ ਉਪ ਚੋਣ ਲਈ ਅੱਜ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਚੋਣ ਆਧਿਕਾਰੀਆਂ ਕੋਲ ਦਾਖਲ ਕੀਤੇ ਗਏ | 17 ਜੁਲਾਈ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦੀ ਆਖਰੀ ਤਰੀਕ ਹੈ | 18 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਆਖਰੀ ਤਾਰੀਖ ਹੈ | ਜਾਣਕਾਰੀ ਅਨੁਸਾਰ ਅੱਜ ਇਨ੍ਹਾਂ ਚੋਣਾਂ ਲਈ ਦੋ ਦਿਨਾਂ 'ਚ ਕੁਲਾਰ ਗਰਾਮ ਪੰਚਾਇਤ ਤੋਂ ਉਮੀਦਵਾਰ ਕਾਂਤਾ ਦੇਵੀ, ਇੰਦਰਜੀਤ ਕੌਰ, ਰਾਜਵੰਤ ਕੌਰ, ਕੁਲਵੰਤ ਕੌਰ, ਦਰਸ਼ਨ ਕੌਰ ਤੇ ਢੇਸੀਆਂ ਕਾਹਨਾਂ ਤੋਂ ਗੁਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸੇ ਤਰ੍ਹਾਂ ਆਦਮਪੁਰ ਗਰਾਮ ਪੰਚਾਇਤ ਦੇ ਵੱਖ-ਵੱਖ ਪਿੰਡਾਂ ਦੁਹਰੇ ਤੋਂ ਸੁੱਚਾ ਰਾਮ, ਜਸਵਿੰਦਰ ਦੁਹਰੇ, ਕਪੂਰ ਤੋਂ ਰਮੇਸ਼ ਲਾਲ, ਸਰਮਸਤਪੁਰ ਤੋਂ ਸਾਲਰਾ ਰਾਮ ਨੇ ਤਹਿਸੀਲ ਜਲੰਧਰ-2 ਵਿਖੇ ਆਰ.ਉ. ਨਰੇਸ਼ ਕੁਮਾਰ ਅੱਗੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸੇ ਤਰ੍ਹਾਂ ਸੀਤਾ ਨੇ ਲੋਹਰਾੜ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਤੋਂ ਇਲਾਵਾ ਮੁੰਡ ਤੋਂ ਕੁਲਜੀਤ ਕੌਰ, ਚਾਨੀਆਂ ਤੋਂ ਮਨਪ੍ਰੀਤ ਕੌਰ, ਬੇਗਮਪੁਰ ਤੋਂ ਰਜਨੀ ਬਾਲਾ, ਓਦੋਪੁਰ ਤੋਂ ਸੁਰਿੰਦਰ ਕੌਰ ਅਤੇ ਮਹਿਸਮਪੁਰ ਤੋਂ ਜਤਿੰਦਰ ਕੁਮਾਰ ਨੇ ਨਾਮਜ਼ਦਗੀ ਪੱਤਰ ਭਰੇ ¢