23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ਼ਿਵ ਜੋਤੀ ਪਬਲਿਕ ਸਕੂਲ 'ਚ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਅ.ਬ.) - ਸ਼ਿਵ ਜੋਤੀ ਪਬਲਿਕ ਸਕੂਲ 'ਚ ਪ੍ਰਬੰਧਕਾਂ ਤੇ ਪ੍ਰਧਾਨ ਸ੍ਰੀਮਤੀ ਪ੍ਰਵੀਣ ਸ਼ੈਲੀ ਦੀ ਅਗਵਾਈ 'ਚ ਵਿਦਿਆਰਥੀਆਂ ਲਈ ਗਤੀਵਿਧੀਆਂ ਕਰਵਾਈਆਂ ਗਈਆਂ | ਖ਼ਾਸ ਤੌਰ 'ਤੇ ਬੱਚਿਆਂ ਲਈ ਕਲਾਕ੍ਰਿਤੀਆਂ 'ਚ ਰੰਗ ਭਰਨ ਦੀ ਗਤੀਵਿਧੀ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਸ੍ਰੀਮਤੀ ਪਿ੍ਅੰਕਾ ਠੁਕਰਾਲ ਦੀ ਅਗਵਾਈ 'ਚ ਉਤਸ਼ਾਹ ਨਾਲ ਭਾਗ ਲਿਆ | ਪ੍ਰਧਾਨ ਸ੍ਰੀਮਤੀ ਪ੍ਰਵੀਣ ਸ਼ੈਲੀ, ਉਪ ਪ੍ਰਧਾਨ ਰਮਨਦੀਪ, ਸਹਾਇਕ ਉਪ ਪ੍ਰਧਾਨ ਸ੍ਰੀਮਤੀ ਮਮਤਾ ਅਰੋੜਾ ਨੇ ਮੋਨਿਕਾ ਸ਼ਰਮਾ ਅਤੇ ਸ੍ਰੀਮਤੀ ਆਰਤੀ ਖੰਨਾ ਵਲੋਂ ਐਲਾਨੇ ਹੋਏ ਜੇਤੂਆਂ ਨੂੰ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ | ਡਾ: ਵਿਦੁਰ ਜੋਤੀ ਚੇਅਰਮੈਨ ਟਰੱਸਟ, ਡਾ: ਸੁਵਿਕਰਮ ਜੋਤੀ ਚੇਅਰਮੈਨ ਕਮ ਮੈਨੇਜਰ ਤੋਂ ਇਲਾਵਾ ਮੈਨੇਜਿੰਗ ਕਮੇਟੀ, ਜਨਰਲ ਸੈਕਟਰੀ ਨੇ ਵੀ ਜੇਤੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਵਾਰ-ਵਾਰ ਧਮਕੀ ਭਰੀ ਈ-ਮੇਲ ਭੇਜਣ ਵਾਲਿਆਂ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਲੋੜ- ਸਿੱਖ ਤਾਲਮੇ... ਅਗਲੀ ਖ਼ਬਰ ਓਰੇਨ ਇੰਟਰਨੈਸ਼ਨਲ ਜਲੰਧਰ ਨੇ ਵਰਲਡ ਯੂਥ ਸਕਿੱਲਜ਼ ਡੇਅ ਮੌਕੇ ਮੁਕਾਬਲੇ ਅਤੇ ਫੈਸ਼ਨ ਸ਼ੋਅ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।