23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਓਰੇਨ ਇੰਟਰਨੈਸ਼ਨਲ ਜਲੰਧਰ ਨੇ ਵਰਲਡ ਯੂਥ ਸਕਿੱਲਜ਼ ਡੇਅ ਮੌਕੇ ਮੁਕਾਬਲੇ ਅਤੇ ਫੈਸ਼ਨ ਸ਼ੋਅ ਕਰਵਾਇਆ <br/>

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਅ.ਬ.)-ਓਰੇਨ ਇੰਟਰਨੈਸ਼ਨਲ ਜਲੰਧਰ ਵਲੋਂ ਵਰਲਡ ਯੂਥ ਸਕਿੱਲਜ਼ ਡੇਅ ਮੌਕੇ ਇਕ ਰੰਗੀਨ ਫੈਸ਼ਨ ਸ਼ੋਅ ਅਤੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਹੇਅਰ ਸਟਾਇਿਲੰਗ, ਮੇਕਅੱਪ ਅਤੇ ਨੇਲ ਆਰਟ ਵਿਚ ਆਪਣੀ ਕਲਾ ਅਤੇ ਦੱਖਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਸਮਾਗਮ ਓਰੇਨ ਦੇ ਕੈਂਪਸ ਵਿਚ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਜਲੰਧਰ ਦੇ ਡਿਪਟੀ ਮੇਅਰ ਸ੍ਰੀ ਮਲਕੀਤ ਸਿੰਘ ਸੁਭਾਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਫੈਕਲਟੀ ਵਲੋਂ ਸਕਿੱਲ ਆਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਲਾਹ ਦਿੱਤੀ | ਦੀਪ ਨਗਰ ਤੋਂ ਕੌਂਸਲਰ ਗੁਰਵਿੰਦਰ ਸਿੰਘ ਮੋਂਟੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦੇ ਜ਼ਰੀਏ ਭਾਰਤ ਦੀ ਕਾਬਲ ਕਰਮਚਾਰੀ ਤਾਕਤ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ 'ਚ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।