ਇੰਦÏਰ, 21 ਜੁਲਾਈ (ਰਤਨਜੀਤ ਸਿੰਘ ਸ਼ੈਰੀ)- ਮੱਧ ਪ੍ਰਦੇਸ਼ ਦੇ ਵੱਖ- ਵੱਖ ਸ਼ਹਿਰਾਂ ਵਿੱਚ ਪਹਿਲੀ ਵਾਰ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੇ ਹਥਿਆਰ ਤੇ ਪ੍ਰਾਚੀਨ ਚਿੰਨ ਦੇਖਣ ਦਾ ਮÏਕਾ ਮਿਲਿਆ¢ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਸ਼ਸਤਰ ਦਰਸ਼ਨ ਯਾਤਰਾ ਦÏਰਾਨ, ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਪੁਰਾਤਨ ਸ਼ਸਤਰ ਤੇ ਹੋਰ ਪੁਰਾਤਨ ਚਿੰਨਾਂ ਦੇ ਦਰਸ਼ਨ ਸੰਗਤਾ ਨੇ ਕੀਤੇ ¢ ਪ੍ਰਸਿੱਧ ਗੁਰਮਤਿ ਪ੍ਰਚਾਰਕ ਡਾ. ਭਗਵਾਨ ਸਿੰਘ ਖੋਜੀ ਤੇ ਭਾਈ ਰੂਪਾ ਜੀ ਦੀ 14ਵੀ ਅੰਸ਼ ਭਾਈ ਜਸਕਰਨ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਟਾਰ, ਸ੍ਰੀ ਸਾਹਿਬ, ਕਰਮੰਡਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਢਾਲ, ਕਟਾਰ, ਹੁਕਮਨਾਮਾ, ਗੁਰੂ ਅੰਗਦ ਦੇਵ ਜੀ ਦੀ ਹੱਥ ਲਿਖਤ ਪੈਂਤੀ, ਪੁਰਾਤਨ ਸਿੱਕੇ, ਗੋਲਡਨ ਸਿਆਹੀ ਨਾਲ ਲਿਖੀ ਪੋਥੀ, ਕਰਮੰਡਲ, ਪੁਰਾਤਨ ਤਸਵੀਰ ਪਾਤਸ਼ਾਹੀ ਛੇਵੀਂ, ਪੀੜੀ ਮਾਤਾ ਦਮੋਦਰੀ ਆਦਿ ਦੇ ਦਰਸ਼ਨ ਨਾਲ ਨਾਲ ਇਤਿਹਾਸ ਵੀ ਦਸ ਕੇ ਕਰਵਾਏ ਗਏ¢ ਗੁਜਰਾਤ ਤੋਂ ਬਾਅਦ ਮੱਧ ਪ੍ਰਦੇਸ਼ ਦੇ ਖਰਗੋਨ, ਸੇਂਧਵਾ, ਝਿਰਨਿਆ, ਬੜਵਾਹ, ਇੰਦÏਰ, ਉਜੈਨ ਤੋਂ ਬਾਅਦ ਸ਼ਸਤਰ ਯਾਤਰਾ ਦੇਵਾਸ, ਭੋਪਾਲ, ਗਵਾਲੀਅਰ ਵੀ ਜਾਏਗੀ ਜਿੱਥੇ ਸੰਗਤਾਂ ਦਰਸ਼ਨ ਕਰਨਗੀਆਂ¢ ਡਾ. ਭਗਵਾਨ ਸਿੰਘ ਖੋਜੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ 'ਚ ਅਨੇਕਾਂ ਇਤਿਹਾਸਕ ਥਾਵਾਂ ਹਨ, ਜਿਨਾਂ ਦਾ ਗÏਰਵਮਈ ਇਤਿਹਾਸ ਹੈ | ਲੋੜ ਹੈ ਉਨ੍ਹਾਂ ਸਥਾਨਾਂ ਦੀ ਸੰਭਾਲ ਕੀਤੀ ਜਾਵੇ¢ ਸ਼ਸਤਰ ਦੇ ਦਰਸ਼ਨਾਂ 'ਚ ਅਖੰਡ ਕੀਰਤਨੀ ਜਥਾ, ਸ਼ਹਿਬਾਜ਼ ਖਾਲਸਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁ ਕਰਤਾਰ ਕੀਰਤਨ ਦਾ ਸਹਿਯੋਗ ਰਿਹਾ ਹੈ ¢ ਸਨਮੀਤ ਸਿੰਘ ਖਾਲਸਾ, ਰਣਜੀਤ ਸਿੰਘ ਭਾਟੀਆ, ਹਰਭਜਨ ਸਿੰਘ, ਦੇਵਿੰਦਰ ਸਿੰਘ ਗਾਂਧੀ, ਹਰਮੀਤ ਸਿੰਘ, ਦਲਜੀਤ ਕÏਰ ਬਿੰਦਰਾ, ਪਿ੍ਤਪਾਲ ਸਿੰਘ ਬੰਟੀ ਭਾਟੀਆ ਨੇ ਸੰਗਤਾਂ ਦੇ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ¢