21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੁਫ਼ਤ ਹੋਮਿਓਪੈਥਿਕ ਕੈਂਪ 'ਚ 45 ਮਰੀਜ਼ਾਂ ਦਾ ਇਲਾਜ ਕੀਤਾ

ਅਜੀਤ ਡੈਸਕ 22-07-2025
ਕਾਲਾਂਵਾਲੀ/ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਲਾਂਵਾਲੀ ਨੇ ਮਾਡਲ ਟਾਊਨ ਸਥਿਤ ਅਸ਼ੀਰਵਾਦ ਹਸਪਤਾਲ ਵਿੱਚ ਇੱਕ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਕੈਂਪ ਵਿੱਚ 45 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਹੋਮਿਓਪੈਥਿਕ ਦਵਾਈਆਂ ਰਾਹੀਂ ਸ਼ੂਗਰ, ਬੀਪੀ, ਗੋਡਿਆਂ ਅਤੇ ਜੋੜਾਂ ਦੇ ਦਰਦ, ਐਲਰਜੀ ਅਤੇ ਹੋਰ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ | ਕੈਂਪ ਕੋਆਰਡੀਨੇਟਰ ਡਾ: ਨਵੀਨ ਮੋਂਗਾ ਅਤੇ ਖਜ਼ਾਨਚੀ ਲਲਿਤ ਮੋਹਨ ਗਰਗ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਜੈਨ ਹਸਪਤਾਲ ਕਾਲਾਂਵਾਲੀ ਦੇ ਡਾ: ਸੋਹਨ ਸਿੰਘ, ਪ੍ਰੀਤੀ ਕੁਮਾਰੀ, ਮੋਨੂ ਜਿੰਦਲ ਅਤੇ ਅੰਮਿ੍ਤਪਾਲ ਨੇ ਕੈਂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਭਾਰਤ ਵਿਕਾਸ ਪਰੀਸ਼ਦ ਦੇ ਪ੍ਰਧਾਨ ਅਜੈ ਗਰਗ ਜੈਮਕੋ ਅਤੇ ਮੀਡੀਆ ਇੰਚਾਰਜ ਪੂਰਨ ਨਾਗਰ ਨੇ ਦੱਸਿਆ ਕਿ ਸ਼ਾਖਾ ਜਲਦੀ ਹੀ ਇੱਕ ਦਿਵਿਆਂਗ (ਅਪਾਹਜ) ਚੈੱਕਅਪ ਅਤੇ ਇਲਾਜ (ਆਪ੍ਰੇਸ਼ਨ) ਕੈਂਪ ਲਾਵੇਗੀ | ਇਸ ਮੌਕੇ ਦਿਨੇਸ਼ ਗਰਗ, ਹੀਰਾ ਸਿੰਘ ਅਰਨੇਜਾ, ਸਤੀਸ਼ ਰਾਜਪਾਲ, ਲਲਿਤ ਮੋਹਨ ਗਰਗ, ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੱਧ ਪ੍ਰਦੇਸ਼ 'ਚ ਗੁਰੂ ਸਾਹਿਬਾਨ ਦੇ ਪੁਰਾਤਨ ਸ਼ਸਤਰਾਂ ਤੇ ਹੋਰ ਵਸਤਾਂ ਦੇ ਸੰਗਤਾਂ ਨੇ ਕੀਤੇ ਦਰਸ਼ਨ ਅਗਲੀ ਖ਼ਬਰ ਨਵੇਂ ਚੁਣੇ ਪ੍ਰਧਾਨ ਤੇ ਕੌਂਸਲਰਾਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।