ਲੈਸਟਰ (ਇੰਗਲੈਂਡ), 2 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਮਹਾਨ ਸਿੱਖ ਪਰੰਪਰਾ ਨੂੰ ਸਮਰਪਿਤ ਸੰਤ ਬਾਬਾ ਨਹਾਰ ਸਿੰਘ ਜੀ ਦੇ ਸਨੇਰਾ ਵਾਲਿਆਂ ਦੀ 17ਵੀ ਬਰਸੀ ਸਮਾਗਮ ਗੁਰਦੁਆਰਾ ਬਾਬੇ ਕੇ ਹੋਕਲੀ ਸੋਹੇ ਹਿਲ਼ ਇੰਗਲੈਂਡ ਵਿਖੇ 26 ਨਵੰਬਰ ਤੋਂ ਸ਼ੁਰੂ ਹੋ ਕੇ 1 ਦਸੰਬਰ ਤੱਕ ਕਰਵਾਏ ਗਏ | ਇਸ ਮੌਕੇ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ਾਂ ਨੇ ਆਪਣੀ ਹਾਜਰੀ ਭਰੀ | ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਸੰਤ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ, ਭਾਈ ਜਸ਼ਨਪ੍ਰੀਤ ਸਿੰਘ, ਭਾਈ ਨਿਰਮਲ ਸਿੰਘ ਨੇ ਵੀ ਹਾਜ਼ਰੀ ਭਰੀ | ਇਨ੍ਹਾਂ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਭਾਈ ਮਨਿੰਦਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਤੇ ਜਸਵਿੰਦਰ ਸਿੰਘ ਕਾਲਾ ਯੂ.ਕੇ. ਮਨਜੀਤ ਸਿੰਘ ਭੋਗਲ ਐਡਵੋਕੇਟ ਵੀ ਹਾਜ਼ਰ ਸਨ | ਇਸ ਮੌਕੇ ਸੁਖਜਿੰਦਰ ਸਿੰਘ ਸੁੱਖੀ ਰਾਗੀ, ਗਿਆਨੀ ਜੁਝਾਰ ਸਿੰਘ, ਹਰਪ੍ਰੀਤ ਸਿੰਘ ਜੱਡੂ, ਰਸ਼ਪਾਲ ਸਿੰਘ, ਹਰਪਾਲ ਸਿੰਘ, ਮਨਤੋਜ ਸਿੰਘ, ਸੱਗੂ ਸਮੇਤ ਹੋਰ ਬਹੁਤ ਸਾਰੇ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਗੁਰਮੀਤ ਸਿੰਘ ਸੈਂਤੀ, ਬਲਕਾਰ ਸਿੰਘ ਗੋਪੀ, ਅਮਗੇਰ ਸਿੰਘ ਮੀਤਾ, ਨਗਿੰਦਰ ਸਿੰਘ ਧੰਜਲ ਨੇ ਵੀ ਸੰਗਤਾਂ ਚ ਹਾਜ਼ਰ ਹੋ ਕੇ ਹੱਥੀ ਸੇਵਾ ਕੀਤੀ | ਇਸ ਮੌਕੇ ਲੰਗਰ ਦੀ ਸੇਵਾ ਬੀਬੀ ਨਿੰਦਰ ਕੌਰ, ਬੀਬੀ ਜਸਬੀਰ ਕੌਰ, ਬੀਬੀ ਨਿਰੰਜਣ ਕੌਰ, ਬੀਬੀ ਨਗਿੰਦਰ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆ ਨੇ ਨਿਭਾਈ | ਸਟੇਜ ਦੀ ਸੇਵਾ ਜਸਵਿੰਦਰ ਸਿੰਘ ਕਾਲਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ |