28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਗੁਰੂ ਨਾਨਕ ਪੰਜਾਬੀ ਸਕੂਲ ਸਿਡਨੀ ਵਲੋਂ ਸਾਲਾਨਾ ਸਮਾਗਮ ਸਮਾਪਤ <br/>

ਅਜੀਤ ਡੈਸਕ 03-12-2025
ਸਿਡਨੀ, 2 ਦਸੰਬਰ (ਹਰਕੀਰਤ ਸਿੰਘ ਸੰਧਰ)-ਨਵੀਂ ਪੀੜੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਵਿਰਾਸਤ ਨਾਲ ਜੋੜਨ ਲਈ ਪਿਛਲੇ ਦਹਾਕੇ ਤੋਂ ਪੰਜਾਬੀ ਸਕੂਲ ਗਲੈਂਡਵੁੱਡ ਵਿਸ਼ੇਸ਼ ਭੂਮਿਕਾ ਨਿਭਾਅ ਰਿਹਾ ਹੈ ¢ ਸਾਲ 2025 ਦੀ ਟਰਮ ਸਮਾਪਤ ਹੋਣ 'ਤੇ ਸਲਾਨਾ ਸਮਾਗਮ ਕਰਵਾਇਆ ਗਿਆ ਜੋ ਕਿ ਸਫਲਤਾਪੂਰਵਕ ਸੰਪੰਨ ਹੋਇਆ ¢ ਗੁਰੂ ਨਾਨਕ ਪੰਜਾਬੀ ਸਕੂਲ ਗਲੈਂਡਵੁੱਡ ਦੇ ਡਾਇਰੈਕਟਰ ਸਰਦਾਰ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਾਲ 1000 ਤੋਂ ਉੱਪਰ ਬੱਚੇ ਪੰਜਾਬੀ ਸਿੱਖ ਰਹੇ ਹਨ ਅਤੇ 25 ਤੋਂ ਉੱਪਰ ਅਧਿਆਪਕ ਹਨ, ਜੋ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਵਿਚ ਕਾਰਜ ਕਰ ਰਹੇ ਹਨ ¢ ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਦੇ ਸ਼ਬਦ ਨਾਲ ਕੀਤੀ ਗਈ ¢ ਇਸ ਉਪਰੰਤ ਸੁਰਿੰਦਰ ਸਿੰਘ ਨੇ ਪੂਰੇ ਸਾਲ ਸਕੂਲ ਵਿਚ ਹੋਈਆਂ ਗਤੀਵਿਧੀਆਂ 'ਤੇ ਝਾਤ ਪਵਾਈ ¢ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ¢ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਡਾਇਰੈਕਟਰ ਮਹਿੰਗਾ ਸਿੰਘ ਖੱਖ ਨੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਮੁਬਾਰਕਬਾਦ ਦਿੱਤੀ ¢ ਇੱਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਇਹ ਸਕੂਲ ਬਿਹਤਰ ਤਰੀਕੇ ਨਾਲ ਚੱਲ ਰਿਹਾ ਹੈ ¢ ਪਹਿਲੇ ਦੂਜੇ ਅਤੇ ਕਰਮਵਾਰ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ ¢ ਬਲੈਕ ਟਨ ਕੌਂਸਲ ਤੋਂ ਕੌਂਸਲਰ ਮਨਿੰਦਰ ਸਿੰਘ ਨੇ ਜਿੱਥੇ ਇਨਾਮ ਵੰਡੇ ਉੱਥੇ ਉਨ੍ਹਾਂ ਨੇ ਡਾਕਟਰ ਸੁਰਿੰਦਰ ਸਿੰਘ ਵਲੋਂ ਨਿਸ਼ਕਾਮ ਸੇਵਾ ਦੀ ਸ਼ਲਾਘਾ ਵੀ ਕੀਤੀ ¢ ਇਸ ਸਮਾਗਮ ਵਿਚ ਪਹੁੰਚੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੀਆਂ ਸ਼ਖਸ਼ੀਅਤਾਂ ਨੇ ਪੰਜਾਬੀ ਸਕੂਲ ਨੂੰ ਵੀ ਸਲਾਹਿਆ ਤੇ ਅਗਲੇ ਸਾਲ ਤੋਂ ਵੀ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਕੇ ਰੱਖਣ ਲਈ ਹਾਮੀ ਭਰੀ ¢

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਕਲਤੂਰਾ ਸਿੱਖ ਇਟਲੀ ਵਲੋਂ ਨਵੇਂ ਸਾਲ 2026 ਦਾ ਕਲੰਡਰ ਜਾਰੀ <br/... ਅਗਲੀ ਖ਼ਬਰ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾ ਵਾਲਿਆਂ ਦੀ 17ਵੀਂ ਬਰਸੀ ਸਬੰਧੀ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।