29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀ ਸਿਆਸਤ 'ਚ ਪੰਜਾਬੀਆਂ ਦਾ ਦਬਦਬਾ <br/>

ਅਜੀਤ ਡੈਸਕ 08-11-2025
ਸੈਕਰਾਮੈਂਟੋ, 7 ਨਵੰਬਰ (ਹਸਨ ਲੜੋਆ ਬੰਗਾ)-ਅਮਰੀਕਾ ਦੀ ਸਿਆਸਤ 'ਚ ਐਤਕਾਂ ਵੀ ਪੰਜਾਬੀਆਂ ਨੇ ਆਪਣੀ ਅਹਿਮ ਜਗਾ ਬਣਾਈ, ਲੰਘੇ ਦਿਨ ਸਥਾਨਕ ਸਰਕਾਰਾਂ 'ਚ ਤੇ ਕੁਝ ਅਸੈਂਬਲੀ ਸੀਟਾਂ ਦੀਆਂ ਚੋਣਾਂ 'ਚ ਪੰਜਾਬੀਆਂ ਨੇ ਆਪਣੀ ਸਥਿੱਤੀ ਨੂੰ ਮਜ਼ਬੂਤ ਕੀਤਾ ਹੈ ਤੇ ਆਪਣੀ ਦਿੱਖ ਦਾ ਪ੍ਰਭਾਵ ਦਿੱਤਾ | ਇਹ ਭਾਰਤੀ ਮੂਲ ਦੇ ਆਗੂ ਦੋਨੋਂ ਮੁੱਖ ਪਾਰਟੀਆਂ ਡੈਮੋਕਰੈਟਸ ਤੇ ਰਿਪਬਲੀਕਨ ਨਾਲ ਸੰਬੰਧ ਰਖਦੇ ਹਨ ਪਰੰਤੂ ਅਮਰੀਕਾ 'ਚ ਇਮੀਗ੍ਰੇਸ਼ਨ, ਟੈਰਿਫ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਰਿਪਬਲੀਕਨ ਪਾਰਟੀ ਵਿਰੁੱਧ ਬਣੇ ਮਾਹੌਲ ਦੇ ਸਿੱਟੇ ਵਜੋਂ ਇਨ੍ਹਾਂ ਚੋਣਾਂ 'ਚ ਜਿਆਦਾਤਰ ਡੈਮੋਕਰੈਟਸ ਉਮੀਦਵਾਰ ਚੋਣ ਜਿੱਤੇ ਹਨ | ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਜ਼ਤ ਦਾ ਸਵਾਲ ਬਣੀ ਨਿਊਯਾਰਕ ਦੇ ਮੇਅਰ ਦੀ ਚੋਣ 'ਚ ਵੀ ਭਾਰਤੀ ਮੂਲ ਦੇ ਡੈਮੋਕਰੈਟਸ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਬਾਜੀ ਮਾਰੀ ਹੈ | ਡੈਮੋਕਰੈਟਸ ਪਾਰਟੀ ਦੇ ਆਗੂ ਜੇ.ਜੇ. ਸਿੰਘ ਵਰਜੀਨੀਆ ਹਾਊਸ ਆਫ ਡੈਲੀਗੇਟਸ 'ਚ ਮੁੜ ਡੈਲੀਗੇਟ ਚੁਣੇ ਗਏ ਹਨ | ਸਵਰਨਜੀਤ ਸਿੰਘ (ਡੈਮੋਕਰੈਟਸ) ਨਾਟਵਿਕ, ਸੀ.ਟੀ. ਦੇ ਮੇਅਰ ਦੀ ਚੋਣ ਜਿੱਤੇ ਹਨ | ਅਫਤਾਬ ਪੁਰੇਵਾਲ (ਡੈਮੋਕਰੈਟਸ) ਸਿਨਸਿਨਾਟੀ, ਓਹੀਓ ਦੇ ਮੇਅਰ ਦੀ ਚੋਣ ਮੁੜ ਜਿੱਤ ਗਏ ਹਨ | ਰਵੀ ਸਿੰਘ ਭੱਲਾ (ਡੈਮੋਕਰੈਟਸ) ਨਿਊਜਰਸੀ ਅਸੈਂਬਲੀ ਲਈ 32ਵੇਂ ਜਿਲ੍ਹੇ ਤੋਂ ਚੋਣ ਜਿੱਤੇ ਹਨ | ਬੀਬੀ ਕਿਮ ਸਿੰਘ ਮੈਸਨ ਸਿਟੀ ਕੌਂਸਲ, ਓਹੀਓ ਲਈ ਚੁਣੇ ਗਏ ਹਨ | ਸਤਵਿੰਦਰ ਕੌਰ ਕੈਂਟ ਕੌਂਸਲ, ਵਾਸ਼ਿੰਗਟਨ ਲਈ ਚੁਣੇ ਗਏ ਹਨ | ਬਲਵੀਰ ਸਿੰਘ ਸਟੇਟ ਅਸੈਂਬਲੀ ਲੈਜਿਸਲੇਟਿਵ ਡਿਸਟਿ੍ਕਟ 7 ਬਰਲਿੰਗਟਨ, ਨਿਊ ਜਰਸੀ ਲਈ ਮੁੜ ਚੁਣੇ ਗਏ ਹਨ |

ਪਿਛਲੀ ਖ਼ਬਰ -ਸਿਆਟਲ ਕੈਂਟ ਸਿਟੀ ਕੌਂਸਲ ਚੋਣਾਂ- ਸਤਵਿੰਦਰ ਕੌਰ ਲਗਾਤਾਰ ਤੀਜੀ ਵਾਰੀ ਸਿਟੀ ਕੌਂਸਲ ਮੈਂਬਰ ਚੁਣੀ ਗਈ <br/> ਅਗਲੀ ਖ਼ਬਰ -ਭਾਰਤੀ ਹਾਕੀ ਦੇ 100 ਸਾਲ- ਦੇਸ਼ ਭਰ 'ਚ ਹਾਕੀ ਦੇ ਜਸ਼ਨਾਂ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।