ਨਵੀਂ ਦਿੱਲੀ, 7 ਨਵੰਬਰ (ਪੀ.ਟੀ.ਆਈ.)-ਭਾਰਤੀ ਹਾਕੀ ਦੇ ਅੱਜ 100 ਸ਼ਾਨਦਾਰ ਸਾਲ ਪੂਰੇ ਹੋਣ 'ਤੇ ਓਲੰਪਿਕ ਸੋਨ ਤਗਮਾ ਜੇਤੂ ਗੁਰਬਖਸ਼ ਸਿੰਘ ਤੇ ਅਸਲਮ ਸ਼ੇਰ ਖਾਨ ਇਥੇ ਕਰਵਾਏ ਗਏ ਸਮਾਗਮ 'ਚ ਸ਼ਾਮਿਲ ਹੋਏ | ਹਾਕੀ ਇੰਡੀਆ ਨੇ ਖੇਡ ਦੇ ਕੁਝ ਸਭ ਤੋਂ ਮਸ਼ਹੂਰ ਆਈਕਨਾਂ ਨੂੰ ਖੇਡ 'ਚ ਉਨ੍ਹਾਂ ਦੇ ਸਥਾਈ ਯੋਗਦਾਨ ਤੇ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਪ੍ਰਦਾਨ ਕੀਤੀ ਪ੍ਰੇਰਨਾ ਲਈ ਸਨਮਾਨਿਤ ਕੀਤਾ | ਸਮਾਗਮ 'ਚ ਸਨਮਾਨਿਤ ਕੀਤੇ ਗਏ ਲੋਕਾਂ 'ਚ ਗੁਰਬਖਸ਼, ਅਸਲਮ, ਹਰਬਿੰਦਰ ਸਿੰਘ, ਅਜੀਤ ਪਾਲ ਸਿੰਘ, ਅਸ਼ੋਕ ਕੁਮਾਰ, ਬੀ.ਪੀ. ਗੋਵਿੰਦਾ, ਜ਼ਫਰ ਇਕਬਾਲ, ਬਿ੍ਗੇਡੀਅਰ ਹਰਚਰਨ ਸਿੰਘ, ਵਿਨੀਤ ਕੁਮਾਰ, ਮੀਰ ਰੰਜਨ ਨੇਗੀ, ਰੋਮੀਓ ਜੇਮਜ਼, ਅਸੁੰਤਾ ਲਾਕੜਾ ਅਤੇ ਸੁਭਦਰਾ ਪ੍ਰਧਾਨ ਸ਼ਾਮਲ ਸਨ | ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ, ਜੋ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਤੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਥਿਰੂ ਉਧਯਨਿਧੀ ਸਟਾਲਿਨ ਦੇ ਨਾਲ ਇਸ ਸਮਾਗਮ 'ਚ ਸ਼ਾਮਲ ਹੋਏ, ਨੇ ਖੇਡ ਦੇ ਸ਼ਾਨਦਾਰ ਸਫ਼ਰ ਤੇ ਭਾਰਤ ਦੇ ਖੇਡ ਮਾਣ ਨਾਲ ਇਸ ਦੇ ਡੂੰਘੇ ਸਬੰਧ ਦੀ ਸ਼ਲਾਘਾ ਕੀਤੀ |
-ਭਾਰਤੀ ਹਾਕੀ ਦੇ 100 ਸਾਲ- ਦੇਸ਼ ਭਰ 'ਚ ਹਾਕੀ ਦੇ ਜਸ਼ਨਾਂ ਦਾ ਮਾਹੌਲ <br/>
ਅਜੀਤ ਡੈਸਕ
08-11-2025