29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

-ਸਿਆਟਲ ਕੈਂਟ ਸਿਟੀ ਕੌਂਸਲ ਚੋਣਾਂ- ਸਤਵਿੰਦਰ ਕੌਰ ਲਗਾਤਾਰ ਤੀਜੀ ਵਾਰੀ ਸਿਟੀ ਕੌਂਸਲ ਮੈਂਬਰ ਚੁਣੀ ਗਈ <br/>

ਅਜੀਤ ਡੈਸਕ 08-11-2025
ਸਿਆਟਲ, 7 ਨਵੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ 'ਚ ਹੋਈਆਂ ਚੋਣਾਂ 'ਚ ਸਿਆਟਲ ਦੇ ਕੈਂਟ ਸਿਟੀ ਕੌਂਸਲ ਚੋਣਾਂ ਵਿਚ ਭਾਰਤੀ ਪੰਜਾਬੀ ਕੁੜੀ ਸਤਵਿੰਦਰ ਕੌਰ ਧਾਲੀਵਾਲ ਲਗਾਤਾਰ ਤੀਜੀ ਵਾਰ ਕੈਂਟ ਸਿਟੀ ਲਈ ਜੇਤੂ ਬਣੀ ਹੈ | ਸਤਵਿੰਦਰ ਕੌਰ ਨੇ ਆਪਣੀ ਵਿਰੋਧੀ ਪੰਜਾਬੀ ਉਮੀਦਵਾਰ ਨਿਤ ਗਰੇਵਾਲ ਨੂੰ ਹਰਾਇਆ | ਸਤਵਿੰਦਰ ਕੌਰ ਨੂੰ ਕੁੱਲ 62 ਫ਼ੀਸਦੀ ਵੋਟਾਂ ਹਾਸਿਲ ਹੋਈਆਂ | ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਸਤਵਿੰਦਰ ਕੌਰ ਨੇ ਪਿਛਲੇ 8 ਸਾਲਾਂ ਤੋਂ ਬਹੁਤ ਮਿਹਨਤ ਕੀਤੀ ਤੇ ਭਾਰਤੀਆਂ ਦੇ ਨਾਲ-ਨਾਲ ਬਾਕੀ ਭਾਈਚਾਰਿਆਂ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ | ਸਤਵਿੰਦਰ ਕੌਰ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਸਾਰੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਉਹ ਕੈਂਟ ਸਿਟੀ ਲਈ ਪਹਿਲਾਂ ਵਾਂਗ ਹੀ ਦਿਨ-ਰਾਤ ਇਕ ਕਰਕੇ ਕੰਮ ਕਰੇਗੀ | ਉਨ੍ਹਾਂ ਵੋਟਾਂ ਵੇਲੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਕੋਚ ਧਾਲੀਵਾਲ ਅਤੇ ਸਤਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਵੀ ਪੰਜਾਬੀ ਭਾਈਚਾਰੇ ਅਤੇ ਬਾਕੀ ਕਮਿਊਨਿਟੀ ਦਾ ਧੰਨਵਾਦ ਕੀਤਾ ਹੈ | ਸਤਵਿੰਦਰ ਕੌਰ ਨੂੰ ਜਿੱਤ ਦੀਆਂ ਵਧਾਈਆਂ ਦੇਣ ਵਾਲਿਆਂ ਵਿਚ ਸਿਆਟਲ ਦੀਆਂ ਮਹਾਨ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸਿਆਟਲ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ, ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ, ਨੌਜਵਾਨ ਸਿੱਖ ਆਗੂ ਗੁਰਵਿੰਦਰ ਸਿੰਘ ਮੁੱਲਾਂਪੁਰ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਗੁਰਦੁਆਰਾ ਸੱਚਾ ਮਾਰਗ ਦੇ ਜਨਰਲ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਤਾਰਾ ਸਿੰਘ ਤੰਬੜ, ਹਰਨੇਕ ਸਿੰਘ ਪਾਬਲਾ, ਇੰਦਰਜੀਤ ਸਿੰਘ ਬੱਲੋਵਾਲ, ਇੰਦਰਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਕਲੇਰ, ਹਰਦੀਪ ਸਿੰਘ ਗਿੱਲ, ਕੁਲਵੰਤ ਸ਼ਾਹ, ਗੁਰਵਿੰਦਰ ਸਿੰਘ ਧਾਲੀਵਾਲ, ਜਗਮੋਹਰ ਸਿੰਘ ਵਿਰਕ, ਅਕਾਲੀ ਦਲ ਮਾਨ ਦੇ ਆਗੂ ਇੰਦਰਪਾਲ ਸਿੰਘ ਨਿਰਦੋਸ਼, ਮਨਜੀਤ ਸਿੰਘ ਥਿੰਦ, ਮਨਜੀਤ ਸਿੰਘ ਕੀ ਇਨਸ਼ੋਰੈਂਸ, ਅਵਤਾਰ ਸਿੰਘ ਆਦਮਪੁਰੀ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਦੀ ਪਾਠਸ਼ਾਲਾ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਕਲਚਰਲ ਫੈਸਟੀਵਲ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀ ਸਿਆਸਤ 'ਚ ਪੰਜਾਬੀਆਂ ਦਾ ਦਬਦਬਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।