29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕ੍ਰਾਈਸਟਚਰਚ ਟੈਸਟ : ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੂਸਰੀ ਪਾਰੀ ਚ ਨਿਊਜ਼ੀਲੈਂਡ 133/3

ਕ੍ਰਾਈਸਟਚਰਚ, 29 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਕ੍ਰਾਈਸਟਚਰਚ ਵਿਖੇ ਚੱਲ ਰਹੇ ਦੂਸਰੇ ਤੇ ਆਖ਼ਰੀ ਟੈਸਟ ਮੈਚ ਦੇ ਤੀਸਰੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ ਆਪਣੀ...

ਅਜੀਤ ਡੈਸਕ 29-11-2026

ਕ੍ਰਾਈਸਟਚਰਚ, 29 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਕ੍ਰਾਈਸਟਚਰਚ ਵਿਖੇ ਚੱਲ ਰਹੇ ਦੂਸਰੇ ਤੇ ਆਖ਼ਰੀ ਟੈਸਟ ਮੈਚ ਦੇ ਤੀਸਰੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਦੂਸਰੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਬੜਤ 243 ਦੌੜਾਂ ਦੀ ਹੋ ਚੁੱਕੀ ਹੈ। ਰਚਿਨ ਰਵਿੰਦਰ 49 ਅਤੇ ਡੈਰੇਲ ਮਿਸ਼ੇਲ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਇਸ ਤੋਂ ਪਹਿਲਾਂ ਅੱਜ ਧਰੁਵ ਜੁਰੈਲ ਦੀ ਜੁਝਾਰੂ ਪਾਰੀ ਸਦਕਾ ਭਾਰਤੀ ਟੀਮ ਪਹਿਲਾਂ ਪਾਰੀ ਵਿਚ 236 ਦੌੜਾਂ ਬਣਾਉਣ ਵਿਚ ਸਫਲ ਰਹੀ। ਧਰੁਵ ਜੁਰੈਲ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ 88 ਦੌੜਾਂ ਬਣਾਈਆਂ।

ਅਗਲੀ ਖ਼ਬਰ ਵਿਸ਼ੇਸ਼ ਇਜਲਾਸ ਨੂੰ ਲੈ ਕੇ ਕਾਂਗਰਸ ਤੇ 'ਆਪ' ਨੇ ਜਾਰੀ ਕੀਤਾ ਵ੍ਹਿਪ