28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਨਪ੍ਰੀਤ ਕੌਰ ਮੰਡ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੀ ਜੱਜ ਬਣੀ

ਮਨਪ੍ਰੀਤ ਕੌਰ ਮੰਡ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੀ ਜੱਜ ਬਣੀ

ਅਜੀਤ ਡੈਸਕ 29-11-2026

ਸੂਬੇ ’ਚ 10 ਪੰਜਾਬਣਾਂ ਹਨ ਜੱਜ
ਐਬਟਸਫੋਰਡ, 28 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਸੀਨੀਅਰ ਪੰਜਾਬਣ ਵਕੀਲ ਮਨਪ੍ਰੀਤ ਕੌਰ ਮੰਡ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਫਰੇਜ਼ਰ ਰੀਜ਼ਨ ਦਾ ਜੱਜ ਨਿਯੁਕਤ ਹੈ, ਜੋ ਕਿ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਇਤਿਹਾਸ ਤੇ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕਰਨ ਉਪਰੰਤ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਤੇ 2007 ਵਿੱਚ ਉਸ ਨੇ ਵਕਾਲਤ ਕਰਨੀ ਸ਼ੁਰੂ ਕੀਤੀ ਅਤੇ ਉਸ ਨੂੰ ਪਰਿਵਾਰਿਕ ਕਾਨੂੰਨੀ ਕੇਸਾਂ ਦੀ ਮਾਹਿਰ ਵਕੀਲ ਮੰਨਿਆ ਜਾਂਦਾ ਹੈ। ਮਨਪ੍ਰੀਤ ਕੌਰ ਮੰਡ ਮਾਨਸਿਕ ਸਿਹਤ ਰਿਵਿਊ ਬੋਰਡ ਦੀ ਮੈਂਬਰ ਤੇ ਨਿਰੰਤਰ ਕਾਨੂੰਨੀ ਸਿੱਖਿਆ ਸੁਸਾਇਟੀ ਬ੍ਰਿਟਿਸ਼ ਕੋਲੰਬੀਆ ਦੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਵਰਣਨਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕੋ-ਇੱਕ ਅਜਿਹਾ ਸੂਬਾ ਹੈ, ਜਿੱਥੇ 10 ਪੰਜਾਬਣਾਂ ਜੱਜ ਵਜੋਂ ਸੇਵਾ ਨਿਭਾ ਰਹੀਆਂ ਹਨ। ਜਸਟਿਸ ਪਲਵਿੰਦਰ ਕੌਰ ਸ਼ੇਰਗਿੱਲ, ਜਸਟਿਸ ਬਲਜਿੰਦਰ ਕੌਰ ਗਿਰਨ ਤੇ ਜਸਟਿਸ ਨੀਨਾ ਸ਼ਰਮਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀਆਂ ਜੱਜ ਹਨ, ਜਦ ਕਿ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ, ਸੂਜ਼ਨ ਸੰਘਾ, ਪਰਵੀਨ ਨਿੱਝਰ, ਪਰਬੀਨ ਮਾਨ ਤੇ ਮਨਪ੍ਰੀਤ ਮੰਡ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੀਆਂ ਜੱਜ ਹਨ।

ਪਿਛਲੀ ਖ਼ਬਰ ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਪਟਿਆਲਾ ’ਚ 43, ਬਾਘਾ ਪੁਰਾਣਾ ਤੇ ਧਰਮਕੋਟ ’ਚ 64 ਫ਼ੀਸਦੀ ਵੋਟਿੰਗ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਵਲੋਂ ਡਿਜੀਟਲ ਸਵੈ ਗਣਨਾ 2027 ਮੁਕੰਮਲ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।